ਲੁਧਿਆਣਾ (ਰਿਸ਼ੀ) : ਸਥਾਨਕ ਪੁਲਸ ਨੇ ਪਲਾਟ ਦੇ ਨਾਂ 'ਤੇ 11 ਲੱਖ ਦੀ ਠਗੀ ਮਾਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਜਮਾਲਪੁਰ ਦੇ ਪ੍ਰਭਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਜਮਾਲਪੁਰ ਦੇ ਸੈਕਟਰ-38 'ਚ ਰਹਿਣ ਵਾਲੇ ਨਵਿੰਦਰਜੀਤ ਸਿੰਘ ਪੁੱਤਰ ਭਾਨ ਸਿੰਘ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਇਕ ਪਲਾਟ 100 ਵਰਗ ਗਜ਼ ਦਾ ਸੁਮਨ ਰਾਣੀ ਨਾਂ ਦੀ ਔਰਤ ਤੋਂ ਖਰੀਦਿਆ ਸੀ, ਜਿਸ ਦੇ ਬਦਲੇ 'ਚ ਉਸ ਨੇ ਸਾਢੇ 11 ਲੱਖ ਰੁਪਏ ਦੀ ਬਿਆਨਾ ਰਾਸ਼ੀ ਦਿੱਤੀ ਸੀ, ਪਰ ਇਸ ਤੋਂ ਬਾਅਦ ਉਕਤ ਔਰਤ ਨੇ ਨਾ ਤਾਂ ਉਸ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਨੂੰ ਪੈਸੇ ਵਾਪਸ ਦਿੱਤੇ। ਥਾਣਾ ਪੁਲਸ ਨੇ ਉਕਤ ਔਰਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ 'ਚ ਫਿਰ ਮਹਿੰਗੀ ਹੋ ਸਕਦੀ ਹੈ ਬਿਜਲੀ
NEXT STORY