ਚੰਡੀਗੜ੍ਹ : ਪੰਜਾਬ 'ਚ ਬਿਜਲੀ ਇਕ ਵਾਰ ਫਿਰ ਮਹਿੰਗੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਘਾਟੇ ਨੂੰ ਘੱਟ ਕਰਨ ਲਈ ਬਿਜਲੀ ਦੀਆਂ ਦਰਾਂ 'ਚ ਵਾਧੇ ਦੀ ਤਿਆਰੀ ਕਰ ਲਈ ਹੈ। ਵਧੀਆਂ ਹੋਈਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਹੋਣਗੀਆਂ। ਕੁਝ ਮਹੀਨੇ ਪਹਿਲਾਂ ਵੀ ਬਿਜਲੀ ਦਰਾਂ 'ਚ ਵਾਧਾ ਹੋਇਆ ਸੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਵਾਸੀਆਂ ਲਈ ਝਟਕਾ ਹੋਵੇਗਾ. ਪੰਜਾਬ 'ਚ ਉਂਝ ਵੀ ਬਾਕੀ ਸੂਬਿਆਂ ਦੇ ਮੁਕਾਬਲੇ ਬਿਜਲੀ ਕਾਫੀ ਮਹਿੰਗੀ ਹੈ। ਜੇਕਰ ਇਸ 'ਚ ਹੋਰ ਵਾਧਾ ਹੋ ਗਿਆ ਤਾਂ ਆਮ ਆਦਮੀ ਨੂੰ ਕਾਫੀ ਪਰੇਸ਼ਾਨੀ ਹੋਵੇਗੀ। ਜਾਣਕਾਰੀ ਮੁਤਾਬਕ ਪਾਵਰਕਾਮ ਨੇ ਇਕ ਅਪ੍ਰੈਲ ਤੋਂ ਬਿਜਲੀ ਦਰਾਂ 'ਚ ਸੋਧ ਕਰਨ ਲਈ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਕੋਲ ਸਾਲ 2018-19 ਲਈ ਸਲਾਨਾ ਮਾਲੀਆਂ ਪ੍ਰਾਪਤੀਆਂ ਅਪੀਲ ਦਾਇਰ ਕਰ ਦਿੱਤੀ ਹੈ। ਇਸ ਅਪੀਲ 'ਚ ਸਾਲ 2018-19 ਦੇ 2048.67 ਕਰੋੜ ਦਾ ਮਾਲੀਆ ਅੰਤਰ ਦਰਸਾਇਆ ਗਿਆ ਹੈ, ਨਾਲ ਹੀ ਪਿਛਲੇ ਸਾਲ ਦੇ 2966.82 ਕਰੋੜ ਦੇ ਮਾਲੀਆ ਅੰਤਰ ਅਤੇ 323.84 ਕਰੋੜ ਦੇ ਕੈਰਿੰਗ ਕਾਸਟ ਨੂੰ ਮਿਲਾ ਕੇ ਆਪਣਾ ਨੁਕਸਾਨ ਦਰਸਾਇਆ ਹੈ।
ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਅੰਮ੍ਰਿਤਪਾਲ ਸਿੰਘ ਬਾਠ ਨੇ ਕੀਤੇ ਅਹਿਮ ਖੁਲਾਸੇ
NEXT STORY