ਚੰਡੀਗੜ੍ਹ : ਚੰਡੀਗੜ੍ਹ 'ਚ ਇਕ ਨਾਬਾਲਗ ਕੁੜੀ ਵਲੋਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-32 'ਚ 16 ਸਾਲਾਂ ਦੀ ਕੁੜੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਜਾਣਕਾਰੀ ਮੁਤਾਬਕ ਮਨੀਮਾਜਰਾ ਪੁਲਸ ਨੇ ਕੁੜੀ ਨਾਲ ਮੰਦਰ 'ਚ ਵਿਆਹ ਕਰਾਉਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਉਕਤ ਨੌਜਵਾਨ ਮੂਲ ਰੂਪ 'ਚ ਹਿਮਾਚਲ ਦੇ ਰੋਡੂ ਦਾ ਰਹਿਣ ਵਾਲਾ ਹੈ ਅਤੇ ਨਾਬਾਲਗ ਕੁੜੀ ਵੀ ਉਸ ਦੇ ਪਿੰਡ ਦੇ ਨੇੜੇ ਰਹਿਣ ਵਾਲੀ ਹੈ। ਦੋਹਾਂ ਨੇ ਹਿਮਾਚਲ ਦੇ ਇਕ ਮੰਦਰ 'ਚ ਵਿਆਹ ਕੀਤਾ ਸੀ। ਹੁਣ ਜਦੋਂ ਕੁੜੀ ਦੇ ਢਿੱਡ 'ਚ ਦਰਦ ਹੋਇਆ ਤਾਂ ਨੌਜਵਾਨ ਖ਼ੁਦ ਹੀ ਉਸ ਨੂੰ ਲੈ ਕੇ ਹਸਪਤਾਲ ਪੁੱਜਿਆ।
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ, ਨਾ ਕੀਤਾ ਇਹ ਕੰਮ ਤਾਂ...
ਪੁਲਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਇੱਥੇ ਇਕ ਨਾਬਾਲਗ ਕੁੜੀ ਪੁੱਜੀ ਹੈ, ਜੋ ਗਰਭਵਤੀ ਹੈ, ਜਿਸ ਤੋਂ ਬਾਅਦ ਪੁਲਸ ਸੈਕਟਰ-32 ਹਸਪਤਾਲ ਪੁੱਜੀ। ਗਰਭਵਤੀ ਕੁੜੀ ਨੇ ਇਕ ਬੱਚੀ ਨੂੰ ਹਸਪਤਾਲ 'ਚ ਜਨਮ ਦਿੱਤਾ ਹੈ ਅਤੇ ਪੁਲਸ ਵਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਲਈ ਅਹਿਮ ਖ਼ਬਰ, 20 ਤੇ 21 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ
NEXT STORY