ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਚੱਬੇਵਾਲ ਦੀ ਪੁਲਸ ਨੇ ਜੇਜੋਂ ਪੁਲਸ ਚੌਕੀ ਅਧੀਨ ਆਉਂਦੇ ਪਿੰਡ ਮੈਲੀ ਕੋਲ ਨਾਕਾਬੰਦੀ ਦੌਰਾਨ ਇਕ ਵਿਅਕਤੀ ਰਾਜ ਕੁਮਾਰ ਪੁੱਤਰ ਬੰਤ ਰਾਮ ਵਾਸੀ ਪਿੰਡ ਮੈਲੀ ਦੇ ਕਬਜ਼ੇ ਵਿਚੋਂ 15,750 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਦੋਸ਼ੀ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਦਸੂਹਾ, (ਝਾਵਰ)-ਦਸੂਹਾ ਪੁਲਸ ਨੇ ਸ਼ਰਾਬ ਸਮੱਗਲਰ ਕੁਲਵੰਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਹਰਦੋਥਲਾ, ਜੋ ਬਿਨਾਂ ਲਾਇਸੈਂਸ ਆਪਣੇ ਘਰ ਠੇਕਾ ਚਲਾ ਕੇ ਸ਼ਰਾਬ ਵੇਚਦਾ ਹੈ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਿਨੇਮਾ ਚੌਕ ਵਿਖੇ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਇਸ ਵਿਅਕਤੀ ਨੂੰ ਰੋਕਿਆ, ਜਿਸ ਨੇ ਮੋਢੇ 'ਤੇ ਇਕ ਪਲਾਸਟਿਕ ਦਾ ਬੋਰਾ ਰੱਖਿਆ ਸੀ, ਜਿਸ 'ਚ 8 ਬੋਤਲਾਂ ਸ਼ਰਾਬ ਦੀਆਂ ਸਨ, ਜੋ ਬਰਾਮਦ ਕੀਤੀਆਂ ਗਈਆਂ। ਇਸ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਅਧਿਕਾਰੀ ਪਵਨ ਕੁਮਾਰ ਅਤੇ ਹੌਲਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਵਾਲਮੀਕਿ ਮੰਦਰ 'ਚ ਰਾਮਾਇਣ ਦੀ ਬੇਅਦਬੀ 'ਤੇ ਭੜਕਿਆ ਵਾਲਮੀਕਿ ਸਮਾਜ
NEXT STORY