ਬਟਾਲਾ, ਕਾਦੀਆਂ, (ਸੈਂਡੀ, ਲੁਕਮਾਨ)- ਥਾਣਾ ਕਿਲਾ ਲਾਲ ਸਿੰਘ ਤੇ ਥਾਣਾ ਕਾਦੀਆਂ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸ਼ਾਮਪੁਰਾ ਤੋਂ ਸੰਨੀ ਮਸੀਹ ਪੁੱਤਰ ਕਸ਼ਮੀਰਾ ਮਸੀਹ ਵਾਸੀ ਸ਼ਾਮਪੁਰਾ ਨੂੰ 30 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਇਸ ਵਿਰੁੱਧ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕਰ ਦਿੱਤਾ ਹੈ।ਇਸੇ ਤਰ੍ਹਾਂ ਥਾਣਾ ਕਾਦੀਆਂ ਦੇ ਹੌਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਸਰਕਾਰੀ ਹਸਪਤਾਲ ਕਾਦੀਆਂ ਨੇੜਿਓਂ ਝਿਰਮਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਲੀਲ ਕਲਾਂ ਥਾਣਾ ਘੁਮਾਣ ਨੂੰ 15 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਇਸ ਵਿਰੁੱਧ ਥਾਣਾ ਕਾਦੀਆਂ ਵਿਖੇ ਕੇਸ ਦਰਜ ਕਰ ਦਿੱਤਾ ਹੈ।
ਵਿਧਾਇਕ ਬੈਂਸ ਜਨ ਆਧਾਰ ਵਧਾਉਣ ਲਈ ਰਚਦੇ ਨੇ ਫਰਜ਼ੀ ਰਿਸ਼ਵਤਖੋਰੀ ਦੀਆਂ ਸਾਜ਼ਿਸ਼ਾਂ : ਕੁਲਵੰਤ ਸਿੱਧੂ
NEXT STORY