ਲੁਧਿਆਣਾ(ਰਿੰਕੂ)-ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਕੁਲਵੰਤ ਸਿੱਧੂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਰਕਾਰੀ ਦਫਤਰਾਂ, ਤਹਿਸੀਲਾਂ, ਪਟਵਾਰਖਾਨੇ ਅਤੇ ਪਾਸਪੋਰਟ ਦਫਤਰਾਂ 'ਚ ਰਿਸ਼ਵਤ ਰੋਕਣ ਦੇ ਨਾਂ 'ਤੇ ਮਚਾਈ ਗੁੰਡਾਗਰਦੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਬੈਂਸ ਬ੍ਰਦਰਜ਼ ਜਨਤਾ ਵਿਚ ਘੱਟ ਹੁੰਦਾ ਜਨਾਧਾਰ ਵਧਾਉਣ ਲਈ ਆਪਣੇ ਕਰਿੰਦਿਆਂ ਰਾਹੀਂ ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਗ਼ੈਰ-ਕਾਨੂੰਨੀ ਕੰਮ ਕਰਵਾਉਣ ਦੇ ਬਦਲੇ ਜਬਰਨ ਪੈਸੇ ਦਿੰਦੇ ਹਨ ਅਤੇ ਫਿਰ ਸਾਜ਼ਿਸ਼ ਤਹਿਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਲੋਡ ਕਰ ਕੇ ਵਾਹ-ਵਾਹ ਲੁੱਟਦੇ ਹਨ ।
ਸਿੱਧੂ ਨੇ ਬੈਂਸ ਭਰਾਵਾਂ ਵੱਲੋਂ ਪਿਛਲੇ ਦਿਨੀਂ ਪਾਸਪੋਰਟ ਦਫਤਰ ਅਤੇ ਪਿੰਡ ਗਿੱਲ ਸਥਿਤ ਪਟਵਾਰਖਾਨੇ ਵਿਚ ਦਬਿਸ਼ ਦੇ ਕੇ ਰਿਸ਼ਵਤ ਦੇ ਮਾਮਲਿਆਂ ਦਾ ਪਰਦਾਫਾਸ਼ ਕਰਨ 'ਤੇ ਕਿਹਾ ਕਿ ਵਿਧਾਨ ਸਭਾ ਆਤਮ ਨਗਰ ਅਤੇ ਵਿਧਾਨ ਸਭਾ ਦੱਖਣੀ ਬੈਂਸ ਬ੍ਰਦਰਜ਼ ਦੀ ਅਣਦੇਖੀ ਕਾਰਨ ਵਿਕਾਸ ਦੇ ਤੌਰ ਉਤੇ ਲੁਧਿਆਣਾ ਦੇ ਹੋਰ ਵਿਧਾਨ ਸਭਾ ਹਲਕਿਆਂ ਤੋਂ ਪਛੜ ਚੁੱਕੇ ਹਨ । ਜਦੋਂ ਆਤਮ ਨਗਰ ਅਤੇ ਦੱਖਣੀ ਵਿਧਾਨ ਸਭਾ ਦੀ ਜਨਤਾ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਤੋਂ ਹਲਕੇ ਵਿਚ ਵਿਕਾਸ ਨਾ ਹੋਣ 'ਤੇ ਜਵਾਬ-ਤਲਬੀ ਕਰਦੀ ਹੈ ਤਾਂ ਜਨਤਾ ਦਾ ਧਿਆਨ ਵਿਕਾਸ ਵੱਲੋਂ ਹਟਾਉਣ ਲਈ ਛੋਟੇ ਬੈਂਸ ਸਰਕਾਰੀ ਦਫਤਰਾਂ ਵਿਚ ਨਕਲੀ ਰਿਸ਼ਵਤ ਦਾ ਖੇਡ ਖੇਡ ਕੇ ਜਨਤਾ ਦਾ ਧਿਆਨ ਵਿਕਾਸ ਵੱਲੋਂ ਭਟਕਾ ਕੇ ਭ੍ਰਿਸ਼ਟਾਚਾਰ ਵੱਲ ਲਾ ਕੇ ਆਪਣੀਆਂ ਨਾਕਾਮੀਆਂ ਨੂੰ ਲੁਕਾ ਲੈਂਦੇ ਹਨ ।
ਇਸ ਤੋਂ ਪਹਿਲਾਂ ਵੀ ਬੈਂਸ ਗੁੰਡਾਗਰਦੀ ਕਰਦੇ ਹੋਏ ਇਕ ਤਹਿਸੀਲਦਾਰ ਨੂੰ ਨਿਰਵਸਤਰ ਕਰਨ ਤੋਂ ਇਲਾਵਾ ਕਈ ਸਰਕਾਰੀ ਅਧਿਕਾਰੀਆਂ ਨੂੰ ਬਦਨਾਮ ਕਰ ਚੁੱਕੇ ਹਨ । ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਬੈਂਸ ਵੱਲੋਂ ਉਜਾਗਰ ਕੀਤੇ ਗਏ ਫਰਜ਼ੀ ਰਿਸ਼ਵਤਾਂ ਦੇ ਮਾਮਲਿਆਂ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਰਾਜ ਸਰਕਾਰ ਸਰਕਾਰੀ ਦਫਤਰਾਂ ਵਿਚ ਲੋਕ ਇਨਸਾਫ ਪਾਰਟੀ ਦੀ ਗੁੰਡਾ ਬ੍ਰਿਗੇਡ ਦੀ ਗੁੰਡਾਗਰਦੀ ਨੂੰ ਬੰਦ ਕਰਵਾ ਕੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰੇ ।
ਇਨਸਾਫ ਲਈ ਠੋਕਰਾਂ ਖਾਣ ਨੂੰ ਮਜਬੂਰ ਬਜ਼ੁਰਗ ਮਹਿਲਾ
NEXT STORY