ਸ਼ਾਹਕੋਟ, (ਤ੍ਰੇਹਨ, ਮਰਵਾਹਾ)– ਸ਼ਾਹਕੋਟ ਪੁਲਸ ਵੱਲੋਂ ਅੱਜ 2 ਨਸ਼ਾ ਸਮੱਗਲਰਾਂ ਨੂੰ ਵੱਡੀ ਮਾਤਰਾ 'ਚ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਮਾਡਲ ਪੁਲਸ ਥਾਣਾ ਸ਼ਾਹਕੋਟ ਦੇ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਮਲਸੀਆਂ ਵਿਖੇ ਤਾਇਨਾਤ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਕਰਮਚਾਰੀ ਗਸ਼ਤ 'ਤੇ ਸਨ ਕਿ ਉਨ੍ਹਾਂ ਲਿੰਕ ਰੋਡ ਨਜ਼ਦੀਕ ਪਿੰਡ ਕੋਟਲੀ ਗਾਜਰਾਂ ਮੁਖਤਿਆਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਭੁਲਰਾਂ ਥਾਣਾ ਨਕੋਦਰ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁਲਸ ਥਾਣਾ ਸ਼ਾਹਕੋਟ ਵਿਖੇ ਤਾਇਨਾਤ ਏ. ਐੱਸ. ਆਈ. ਅਮਰਜੀਤ ਮਸੀਹ ਅਤੇ ਸਾਥੀ ਪੁਲਸ ਕਰਮਚਾਰੀਆਂ ਨੇ ਗਸ਼ਤ ਦੌਰਾਨ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਲੇਟ ਜਗਤ ਸਿੰਘ ਵਾਸੀ ਪਿੰਡ ਦੌਲਤਪੁਰ ਥਾਣਾ ਫਤਿਹਗੜ੍ਹ ਪੰਜਤੂਰ ਜ਼ਿਲਾ ਮੋਗਾ ਨੂੰ 47 ਗ੍ਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਆਬਾਦੀ ਦੇ ਵਿਚਕਾਰ ਆ ਚੁੱਕੀਆਂ ਹੱਡਾ-ਰੋੜੀਆਂ ਲੋਕਾਂ ਲਈ ਬਣੀਆਂ ਮੁਸੀਬਤ
NEXT STORY