ਲੁਧਿਆਣਾ (ਪੰਕਜ਼) - ਦੁੱਗਰੀ ਰੋਡ 'ਤੇ ਐਤਵਾਰ ਸਵੇਰੇ ਦੋ ਤੇਜ਼ ਰਫਤਾਰ ਕਾਰਾਂ ਦਰਮਿਆਨ ਹੋਏ ਹਾਦਸੇ ਦੌਰਾਨ ਦਿਹਾੜੀ ਮਿਲਣ ਦੀ ਉਡੀਕ ਕਰ ਰਹੇ 2 ਮਜ਼ਦੂਰਾਂ ਦੀ ਜਿੱਥੇ ਮੌਕੇ 'ਤੇ ਹੀ ਮੌਤ ਹੋ ਗਈ, ਉਥੇ ਇਕ ਹੋਰ ਮਜ਼ਦੂਰ ਸਮੇਤ ਕਾਰ ਵਿਚ ਸਵਾਰ ਵਿਆਹ ਲਈ ਤਿਆਰ ਹੋਣ ਜਾ ਰਹੀ ਲਾੜੀ ਤੇ ਉਸ ਦੇ ਭਰਾ-ਭਰਜਾਈ ਜ਼ਖਮੀ ਹੋ ਗਏ। ਪੁਲਸ ਨੇ ਦੁਰਘਟਨਾ ਲਈ ਜ਼ਿੰਮੇਵਾਰ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।

ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਦੁੱਗਰੀ ਰੋਡ 'ਤੇ ਸਥਿਤ ਐੱਮ. ਜੀ. ਐੱਮ. ਸਕੂਲ ਨੇੜੇ ਲੱਗਣ ਵਾਲੀ ਮਜ਼ਦੂਰ ਮੰਡੀ 'ਚ ਦਿਹਾੜੀ ਮਿਲਣ ਦੀ ਉਡੀਕ 'ਚ ਖੜ੍ਹੇ ਅਪਰੂ ਰਿਸ਼ੀ (38), ਰੋਹਿਤ (18) ਤੇ ਗੋਪਾਲ ਅਭੀ ਠੇਕੇਦਾਰ ਦੀ ਰਾਹ ਦੇਖ ਹੀ ਰਹੇ ਸਨ ਕਿ ਤੇਜ਼ ਰਫਤਾਰ ਡਸਟਰ ਕਾਰ ਦੂਸਰੇ ਪਾਸਿਉਂ ਆ ਰਹੀ ਹੌਂਡਾ ਸਿਟੀ ਕਾਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਹੌਂਡਾ ਸਿਟੀ ਕਾਰ ਕਈ ਪਲਟੀਆਂ ਖਾਂਦੀ ਹੋਈ ਦਿਹਾੜੀ ਮਿਲਣ ਦੀ ਉਡੀਕ ਵਿਚ ਖੜ੍ਹੇ ਤਿੰਨਾਂ ਮਜ਼ਦੂਰਾਂ 'ਤੇ ਜਾ ਚੜ੍ਹੀ, ਜਿਸ ਨਾਲ ਅਪਰੂ ਰਿਸ਼ੀ ਦੀ ਜਿੱਥੇ ਮੌਕੇ 'ਤੇ ਮੌਤ ਹੋ ਗਈ, ਉਥੇ ਰੋਹਿਤ ਨੇ ਸਿਵਲ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ, ਜਦੋਂ ਕਿ ਗੋਪਾਲ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਹੌਂਡਾ ਸਿਟੀ ਕਾਰ ਜਿਸ ਨੂੰ ਅਰਬਨ ਅਸਟੇਟ ਫੇਜ਼-2 ਦੁੱਗਰੀ ਨਿਵਾਸੀ ਤਨਵੀਰ ਸਿੰਘ ਵਾਲੀਆ ਚਲਾ ਰਿਹਾ ਸੀ, ਨਾਲ ਉਸ ਦੀ ਪਤਨੀ ਜਸਪ੍ਰੀਤ ਕੌਰ ਤੇ ਭੈਣ ਮਲਿਕਾ ਵਾਲੀਆ ਸਵਾਰ ਸੀ। ਮਲਿਕਾ ਦਾ ਐਤਵਾਰ ਨੂੰ ਵਿਆਹ ਹੋਣ ਕਾਰਨ ਭਰਾ-ਭਰਜਾਈ ਉਸ ਨੂੰ ਤਿਆਰ ਕਰਨ ਲਈ ਬਿਊਟੀ ਪਾਰਲਰ ਛੱਡਣ ਲਈ ਲਿਜਾ ਰਹੇ ਸਨ। ਅਜੇ ਉਹ ਐੱਮ. ਜੀ. ਐੱਮ. ਸਕੂਲ ਨੇੜੇ ਪਹੁੰਚੇ ਹੀ ਸਨ ਕਿ ਡਸਟਰ ਕਾਰ ਜਿਸ ਨੂੰ ਫੇਜ਼-1 ਦੁੱਗਰੀ ਨਿਵਾਸੀ ਕੁਲਵਿੰਦਰ ਬੈਨੀਪਾਲ ਚਲਾ ਰਿਹਾ ਸੀ, ਤੇਜ਼ ਰਫਤਾਰ ਨਾਲ ਉਨ੍ਹਾਂ ਦੀ ਕਾਰ ਨਾਲ ਟਕਰਾਅ ਗਈ, ਜਿਸ ਨਾਲ ਉਸ ਦੀ ਕਾਰ ਕਈ ਪਲਟੀਆਂ ਖਾ ਕੇ ਸੜਕ ਨੇੜੇ ਖੜ੍ਹੇ ਮਜ਼ਦੂਰਾਂ 'ਤੇ ਜਾ ਚੜ੍ਹੀ।
ਇਸ ਹਾਦਸੇ 'ਚ ਹਾਲਾਂਕਿ ਲਾੜੀ ਬਣਨ ਜਾ ਰਹੀ ਮਲਿਕਾ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਤੇ ਵਾਲ-ਵਾਲ ਬਚ ਗਈ ਪਰ ਉਸ ਦੀ ਭਰਜਾਈ ਕੁਲਵਿੰਦਰ ਤੇ ਭਰਾ ਤਨਵੀਰ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਖ਼ਬਰ ਮਿਲਣ 'ਤੇ ਵਾਲੀਆ ਪਰਿਵਾਰ ਦੇ ਮੈਂਬਰਾਂ ਨੇ ਪਤੀ-ਪਤਨੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ। ਉਧਰ ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਦੁੱਗਰੀ ਪੁਲਸ ਨੇ ਦੋਵਾਂ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਬਾਕੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਲਈ ਜ਼ਿੰਮੇਵਾਰ ਡਸਟਰ ਕਾਰ ਦੇ ਮਾਲਕ ਕੁਲਵਿੰਦਰ ਬੈਨੀਪਾਲ ਖਿਲਾਫ ਕੇਸ ਦਰਜ ਕਰ ਕੇ ਹਿਰਾਸਤ 'ਚ ਲੈ ਗਿਆ ਹੈ।
ਸਹਿਕਾਰੀ ਬੈਂਕ ਦੇ ਡਿਫਾਲਟਰ ਸਰਕਾਰੀ ਮੁਲਾਜ਼ਮ ਨੂੰ ਮਾਣਯੋਗ ਅਦਾਲਤ ਨੇ ਜੇਲ ਭੇਜਿਆ
NEXT STORY