ਬੁਢਲਾਡਾ (ਮਨਜੀਤ)— ਇੱਥੌਂ ਦੇ ਸ਼੍ਰੀ ਹਿੱਤਅਭਿਲਾਸ਼ੀ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਸ਼੍ਰੀ ਹਿੱਤ ਅਭਿਲਾਸ਼ੀ ਜੀ ਦੀ 29ਵੀਂ ਬਰਸੀ ਸਾਦਾ ਸਮਾਗਮ ਕਰਕੇ ਉਨ੍ਹਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਹਵਨ ਕਰਕੇ ਪੂਜਾ ਕੀਤੀ ਗਈ। ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਮੁਨੀਸ਼ ਕੁਮਾਰ ਅਰੋੜਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੀ ਹਿੱਤ ਅਭਿਲਾਸ਼ੀ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੂਲ ਦੇ ਵਾਈਸ ਪਿੰ੍ਰਸੀਪਲ ਮੈਡਮ ਪਾਇਲ, ਮਾ: ਪਵਨ ਕੁਮਾਰ, ਮਾ: ਗੁਰਦੀਪ ਸਿੰਘ, ਡੀ.ਪੀ.ਈ ਬਲਕਾਰ ਸਿੰਘ, ਮਾ: ਪਰਗਟ ਸਿੰਘ, ਮੈਡਮ ਕਿਰਨਦੀਪ ਕੋਰ ਤੋਂ ਇਲਾਵਾ ਸਮੁੱਚਾ ਸਟਾਫ ਵੀ ਮੌਜੂਦ ਸੀ।
ਸਕੇ ਭਰਾਵਾਂ ਨੇ ਬਣਾਇਆ ਗਿਰੋਹ, ਮਦਦ ਦੇ ਬਹਾਨੇ ਏ. ਟੀ. ਐੱਮ. ਕਾਰਡ ਬਦਲ ਕੇ ਕਰਦੇ ਸਨ ਵਾਰਦਾਤਾਂ
NEXT STORY