ਜਲੰਧਰ/ਸ਼ਾਹਕੋਟ, (ਪ੍ਰੀਤ, ਮਰਵਾਹਾ, ਤ੍ਰੇਹਨ)— ਤਿੰਨ ਦਿਨ ਪਹਿਲਾਂ ਮਲਸੀਆਂ ਦੇ ਗੋਇਲ ਫਿਲਿੰਗ ਸਟੇਸ਼ਨ ਵਿਚ ਕਰਮਚਾਰੀਆਂ ਨਾਲ ਕੁੱਟਮਾਰ ਕਰ ਕੇ 95 ਹਜ਼ਾਰ ਦੀ ਨਕਦੀ ਖੋਹ ਕੇ ਭੱਜੇ 3 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਤੋਂ ਪੁਲਸ ਨੇ 5500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਦਾ ਦਾਅਵਾ ਹੈ ਕਿ ਕੁੱਟਮਾਰ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਦੇ ਹੋਰ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 4 ਅਕਤੂਬਰ ਦੀ ਰਾਤ ਨੂੰ ਕੁਝ ਨੌਜਵਾਨਾਂ ਨੇ ਮਲਸੀਆਂ ਦੇ ਗੋਇਲ ਫਿਲਿੰਗ ਸਟੇਸ਼ਨ 'ਤੇ ਹਮਲਾ ਕਰ ਕੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਹਮਲਾਵਰ ਕਰਮਚਾਰੀਆਂ ਤੋਂ 95 ਹਜ਼ਾਰ ਦੀ ਨਕਦੀ ਵੀ ਖੋਹ ਕੇ ਲੈ ਗਏ। ਜਾਂਚ ਦੌਰਾਨ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੋਹੀਆਂ ਰੋਡ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਰੋਹਿਤ ਪੁੱਤਰ ਰਾਮ ਰਤਨ ਵਾਸੀ ਸੀਚੇਵਾਲ ਨੂੰ ਕਾਬੂ ਕਰ ਲਿਆ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲਂੋ ਕੁੱਲ 5500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਪੁੱਛਗਿੱਛ ਵਿਚ ਪਤਾ ਲੱਗਾ ਕਿ ਵਾਰਦਾਤ ਦੇ ਸਮੇਂ ਤਿੰਨਾਂ ਦੇ ਨਾਲ ਅਮਨ ਹਰੀਪੁਰ ਬਾਠਾਂ, ਪੰਮਾ ਵਾਸੀ ਸ਼ੰਕਰ ਅਤੇ ਬਾਊ ਪੁੱਤਰ ਪਿੰਦੀ ਵਾਸੀ ਮਲਸੀਆਂ ਵੀ ਸ਼ਾਮਲ ਹਨ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਫਰਾਰ ਦੋਸ਼ੀਆਂ ਨੂੰ ਲੱਭਿਆ ਜਾ ਰਿਹਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੁੱਛਗਿੱਛ ਵਿਚ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਪੈਟਰੋਲ ਪੰਪ 'ਤੇ ਹੋਈ ਕੁੱਟਮਾਰ ਅਤੇ ਲੁੱਟਖੋਹ ਦਾ ਮਾਮਲਾ ਤਾਂ ਪੁਲਸ ਨੇ ਹੱਲ ਕਰ ਲਿਆ ਪਰ ਬਰਾਮਦਗੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਲੁਟੇਰੇ ਤਾਂ ਕਾਬੂ ਆ ਗਏ ਪਰ ਬਰਾਮਦਗੀ 89500 ਰੁਪਏ ਘੱਟ ਹੋਈ ਹੈ। ਰਾਤੋ-ਰਾਤ ਇੰਨੇ ਪੈਸੇ ਕਿੱਥੇ ਗਏ? ਵੱਡਾ ਸਵਾਲ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੁੱਛਗਿੱਛ ਵਿਚ ਸਾਰੀ ਸਥਿਤੀ ਸਾਫ ਹੋ ਜਾਵੇਗੀ।
ਵਾਹਨ ਚੋਰ ਗ੍ਰਿਫਤਾਰ
NEXT STORY