ਅੰਮ੍ਰਿਤਸਰ, (ਵਡ਼ੈਚ)- ਸੁਲਤਾਨਵਿੰਡ ਲਿੰਕ ਰੋਡ ਟੈਂਪਲ ਐਵੀਨਿਊ 'ਚ ਪਿਛਲੇ ਦਿਨ ਦੇਰ ਸ਼ਾਮ ਨੂੰ 3 ਮਿੰਟ ’ਚ 3 ਮੰਜ਼ਿਲਾਂ ਬਿਲਡਿੰਗ ਡਿੱਗ ਕੇ ਢਹਿ-ਢੇਰੀ ਹੋ ਗਈ। ਬਿਲਡਿੰਗ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਦਾ ਸਾਰਾ ਸਾਮਾਨ ਹੇਠਾਂ ਦਬ ਕੇ ਤਬਾਹ ਹੋ ਗਿਆ। ਘਰ ਦੇ ਮਾਲਕ ਤਰਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਇਕ ਇਮਾਰਤ ਉਸਾਰੀ ਹੋ ਰਹੀ ਹੈ, ਜਿਸ ਨੂੰ ਲੈ ਕੇ ਬੇਸਮੈਂਟ ਪੁੱਟੀ ਜਾ ਰਹੀ ਸੀ, ਇਸ ਸਬੰਧੀ ਇੰਜੀਨੀਅਰ ਤੋਂ ਇਕ ਹਫ਼ਤਾ ਪਹਿਲਾਂ ਹੀ ਕਾਲੋਨੀ ਦੇ ਲੋਕਾਂ ਨੇ ਗੱਲ ਕੀਤੀ ਸੀ ਕਿ ਉਨ੍ਹਾਂ ਵੱਲੋਂ ਬੇਸਮੈਂਟ ਕਿੰਨੀ ਪੁੱਟੀ ਜਾਣੀ ਹੈ, ਜਿਸ 'ਤੇ ਉਨ੍ਹਾਂ ਕਿਹਾ ਸੀ ਕਿ ਢਾਈ ਤੋਂ 3 ਫੁੱਟ ਤੱਕ ਹੀ ਪੁੱਟਣੀ ਹੈ ਪਰ ਉਨ੍ਹਾਂ ਬੇਸਮੈਂਟ 5 ਫੁੱਟ ਤੋਂ ਵੀ ਵੱਧ ਖੋਦ ਦਿੱਤੀ। ਦੱਸਿਅਾ ਜਾ ਰਿਹਾ ਹੈ ਕਿ ਇੱਥੇ ਗੁਰਦੁਅਾਰਾ ਸਾਹਿਬ ਦਾ ਨਿਰਮਾਣ ਕਰਵਾਇਅਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦੇ ਫਰਸ਼ ’ਤੇ ਤਰੇੜਾਂ ਆਈਆਂ ਤਾਂ ਉਹ ਬਾਹਰ ਨਿਕਲੇ ਤੇ ਉਨ੍ਹਾਂ ਆਪਣੇ ਪਰਿਵਾਰ ਨੂੰ ਵੀ ਬਾਹਰ ਕੱਢਿਆ। ਬਿਲਡਿੰਗ ਦੇ ਅੰਦਰ ਮੌਜੂਦ ਇਕ ਦਰਜਨ ਪਸ਼ੂਆਂ ਨੂੰ ਵੀ ਬਾਹਰ ਕੱਢਿਆ ਗਿਆ। ਉਨ੍ਹਾਂ ਦੇ ਸਾਹਮਣੇ 3 ਮਿੰਟਾਂ ਵਿਚ ਮਿਹਨਤ ਦੀ ਕਮਾਈ ਨਾਲ ਬਣਾਇਆ ਸਾਰਾ ਘਰ ਢਹਿ-ਢੇਰੀ ਹੋ ਗਿਆ। ਮਾਰਚ ਮਹੀਨੇ ਵਿਚ ਹੀ ਉਹ ਇਸ ਮਕਾਨ ’ਚ ਆਏ ਸਨ। ਮਕਾਨ ਡਿੱਗਣ ਨਾਲ ਉਨ੍ਹਾਂ ਦਾ 80 ਲੱਖ ਦੇ ਲਗਭਗ ਦਾ ਨੁਕਸਾਨ ਹੋਇਆ। ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਉਹ ਕਰ ਦੇਣਗੇ ਪਰ ਲਿਖਤੀ ਅਜੇ ਤੱਕ ਕੁਝ ਨਹੀਂ ਹੋਇਆ। ਮੌਕੇ ’ਤੇ ਇਲਾਕੇ ਦੇ ਏ. ਸੀ. ਪੀ., ਥਾਣਾ ਇੰਚਾਰਜ ਤੇ ਵਿਧਾਇਕ ਇੰਦਰਬੀਰ ਬੁਲਾਰੀਆ ਵੀ ਪੁੱਜੇ।
ਦੋ ਦਹਾਕਿਆਂ ਤੋਂ ਸਿਰੇ ਨਹੀਂ ਚਡ਼੍ਹ ਸਕਿਆ ਡੇਅਰੀ ਪ੍ਰਾਜੈਕਟ
NEXT STORY