ਜਲੰਧਰ, (ਪ੍ਰੀਤ)— ਆਦਮਪੁਰ ਦੇ ਪਿੰਡ ਸਿਕੰਦਰਪੁਰ ਦੇ ਸਾਬਕਾ ਸਰਪੰਚ ਤੇ ਸੂਬਾ ਭਾਜਪਾ ਦੇ ਮੈਂਬਰ ਸਮੇਤ 4 ਲੋਕਾਂ ਨੂੰ ਜਲੰਧਰ ਦਿਹਾਤ ਤੇ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਨੇ 3 ਕੁਇੰਟਲ 23 ਕਿਲੋ ਚੂਰਾ ਪੋਸਤ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੋਸ਼ੀਆਂ ਦੀ ਇਕ ਸਿਟੀ ਹੋਂਡਾ ਕਾਰ ਤੇ ਇਕ ਟਰੱਕ ਵੀ ਜ਼ਬਤ ਕਰ ਲਿਆ ਹੈ।
ਪੱਤਰਕਾਰ ਵਾਰਤਾ ਦੌਰਾਨ ਜਲੰਧਰ ਦਿਹਾਤ ਦੇ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੇ ਐੱਸ. ਆਈ. ਫਤਿਹ ਸਿੰਘ ਨੇ ਸੂਚਨਾ ਦਿੱਤੀ ਕਿ ਚੂਰਾ ਪੋਸਤ ਦੀ ਵੱਡੀ ਖੇਡ ਲੈ ਕੇ ਸਮੱਗਲਰ ਜਲੰਧਰ ਦਿਹਾਤੀ ਇਲਾਕੇ ਤੋਂ ਗੁਜ਼ਰਨ ਵਾਲੇ ਹਨ। ਸੂਚਨਾ ਮਿਲਣ 'ਤੇ ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰੇਦਸ਼ਾਂ 'ਤੇ ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ, ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸੁਰਜੀਤ ਸਿੰਘ 'ਤੇ ਆਧਾਰਿਤ ਟੀਮ ਨੇ ਨਾਕਾਬੰਦੀ ਦੌਰਾਨ ਸਿਟੀ ਹੋਂਡਾ ਕਾਰ 'ਚ ਸਵਾਰ ਸਾਬਕਾ ਸਰਪੰਚ ਜੋਗਿੰਦਰ ਮਾਨ ਉਰਫ ਕਾਲਾ ਪੁੱਤਰ ਜੀਤ ਰਾਮ ਵਾਸੀ ਸਿਕੰਦਰਪੁਰ, ਆਦਮਪੁਰ ਅਤੇ ਉਨ੍ਹਾਂ ਦੇ ਸਾਥੀ ਰਾਜ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਅਰਜੁਨਵਾਲ, ਆਦਮਪੁਰ ਨੂੰ ਕਾਬੂ ਕੀਤਾ। ਦੋਸ਼ੀਆਂ ਦੀ ਕਾਰ 'ਚੋਂ 5 ਬੋਰੇ ਚੂਰਾ-ਪੋਸਤ ਬਰਾਮਦ ਕੀਤੇ ਗਏ। ਸਿਟੀ ਹੋਂਡਾ ਕਾਰ ਦੇ ਪਿੱਛੇ ਆ ਰਹੇ ਟਰੱਕ (ਜੇ ਕੇ 02 ਏ ਕਿਊ 9185) ਨੂੰ ਰੋਕਣ 'ਤੇ ਉਸ ਦੇ ਡਰਾਈਵਰ ਰਮੇਸ਼ ਲਾਲ ਪੁੱਤਰ ਰਤਨ ਲਾਲ ਵਾਸੀ ਕਪੂਰਪੁਰ, ਜੰਮੂ ਅਤੇ ਉਸ ਦੇ ਸਾਥੀ ਲਖਮੀ ਚੰਦ ਪੁੱਤਰ ਜੈ ਲਾਲ ਵਾਸੀ ਪਿੰਡ ਨੰਗਲ, ਯੂ. ਪੀ. ਨੂੰ ਕਾਬੂ ਕੀਤਾ ਗਿਆ। ਟਰੱਕ 'ਚੋਂ ਕੁੱਲ 12 ਬੋਰੇ ਚੂਰਾ-ਪੋਸਤ ਬਰਾਮਦ ਕੀਤੇ ਗÂ। ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਦੀ ਮੌਜੂਦਗੀ 'ਚ ਹੋਈ ਜਾਂਚ 'ਚ ਕੁੱਲ 3 ਕੁਇੰਟਲ 23 ਕਿਲੋ ਚੂਰਾ ਪੋਸਤ ਬਰਾਮਦ ਕੀਤੀ। ਦੋਸ਼ੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਆਤਮ ਹੱਤਿਆ
NEXT STORY