ਮੋਹਾਲੀ (ਰਾਣਾ) - ਯੂ. ਐੱਸ. ਏ. ਵਿਚ ਬੈਠੇ ਨਿਮਾਗੁਡਾ ਉਪਿੰਦਰਨਾਥ ਦੇ ਵਿਜੈਵਾੜਾ ਆਂਧਰਾ ਪ੍ਰਦੇਸ਼ ਦੇ ਬੈਂਕ ਖਾਤੇ 'ਚੋਂ ਧੋਖੇ ਨਾਲ 5 ਲੱਖ ਰੁਪਏ ਕਢਵਾਉਣ ਵਾਲੇ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 4 ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ । ਮੁਲਜ਼ਮ ਦੀ ਪਛਾਣ ਯੂ. ਪੀ. ਦੇ ਹਸਨਪੁਰ ਅਰੋਟਾ ਦੇ ਰਹਿਣ ਵਾਲੇ ਵਿਨੂ ਗੋਪਾਲ ਦੇ ਰੂਪ ਵਿਚ ਹੋਈ ਹੈ । ਮੁਲਜ਼ਮ ਗਿਰਜਾ ਘਰ ਵਿਚ ਪਾਦਰੀ ਸੀ ।
ਉਥੇ ਹੀ ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮ ਤੋਂ ਹੋਰ ਵੀ ਠੱਗੀ ਦੇ ਕੇਸ ਸਾਹਮਣੇ ਆਉਣਗੇ । ਜਾਣਕਾਰੀ ਅਨੁਸਾਰ ਜਦੋਂ ਨਿਮਾਗੁਡਾ ਉਪਿੰਦਰਨਾਥ ਦੇ ਫੋਨ 'ਤੇ ਮੈਸੇਜ ਆਇਆ ਤਾਂ ਯੂ. ਐੱਸ. ਏ. ਤੋਂ ਹੀ ਉਨ੍ਹਾਂ ਨੇ ਇਸ ਸਬੰਧੀ ਆਂਧਰਾ ਬੈਂਕ ਦੇ ਮੈਨੇਜਰ ਨੂੰ ਦੱਸਿਆ । ਮੈਨੇਜਰ ਨੇ ਤੁਰੰਤ ਇਸ ਖਾਤੇ ਬਾਰੇ ਮੋਹਾਲੀ ਸਥਿਤ ਆਈ. ਸੀ. ਆਈ. ਸੀ. ਆਈ. ਬ੍ਰਾਂਚ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਪਿੰਦਰਨਾਥ ਨੇ ਤਾਂ ਪਿਛਲੇ ਦਿਨੀਂ ਨਵਾਂ ਖਾਤਾ ਖੁੱਲ੍ਹਵਾਇਆ ਹੈ ਪਰ ਜਦੋਂ ਮੈਨੇਜਰ ਨੇ ਮੋਹਾਲੀ ਬਰਾਂਚ ਵਿਚ ਦੱਸਿਆ ਤਾਂ ਗੱਲ ਸਾਫ ਹੋਈ ਕਿ ਇਹ ਨੌਜਵਾਨ ਉਪਿੰਦਰਨਾਥ ਨਹੀਂ, ਸਗੋਂ ਕੋਈ ਹੋਰ ਹੈ ਤੇ ਯੂ. ਐੱਸ. ਏ. ਵਿਚ ਬੈਠੇ ਅਸਲ ਨਿਮਾਗੁਡਾ ਦੇ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਪੈਸੇ ਕਢਵਾ ਕੇ ਲੈ ਗਿਆ ।
ਇਸ ਤਰ੍ਹਾਂ ਕੱਢੇ ਪੈਸੇ
ਜਿਵੇਂ ਹੀ ਬੈਂਕ ਕੈਸ਼ੀਅਰ ਰਾਜਪਾਲ ਸਿੰਘ ਨੂੰ 5 ਲੱਖ ਦੀ ਠੱਗੀ ਦਾ ਪਤਾ ਲੱਗਾ ਤਾਂ ਉਸ ਨੇ ਸਭ ਤੋਂ ਪਹਿਲਾਂ ਇਲਾਕਾ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਕੈਸ਼ੀਅਰ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੋਹਾਲੀ ਵਿਚ ਜੋ ਵਿਅਕਤੀ ਉਨ੍ਹਾਂ ਦੇ ਬੈਂਕ ਵਿਚ ਖਾਤਾ ਖੁੱਲ੍ਹਵਾਉਣ ਆਇਆ ਸੀ, ਉਹ ਵਿਜੈਵਾੜਾ ਦਾ ਨਿਮਾਗੁਡਾ ਨਹੀਂ, ਸਗੋਂ ਕੋਈ ਹੋਰ ਸੀ, ਜਿਸ ਕੋਲ ਨਿਮਾਗੁਡਾ ਦੇ ਦਸਤਾਵੇਜ਼ ਸਨ । ਉਸ ਤੋਂ ਬਾਅਦ ਬੈਂਕ ਵਿਚ ਕੈਸ਼ੀਅਰ ਨੂੰ ਇਸ ਵਿਅਕਤੀ ਦਾ ਫੋਨ ਆਇਆ ਕਿ ਉਸ ਨੂੰ ਤੁਰੰਤ 5 ਲੱਖ ਰੁਪਏ ਦੀ ਲੋੜ ਹੈ ਪਰ ਮੁਸ਼ਕਿਲ ਇਹ ਆ ਰਹੀ ਹੈ ਕਿ ਉਸ ਦੀ ਚੈੱਕ ਬੁੱਕ ਅਜੇ ਜਾਰੀ ਨਹੀਂ ਹੋਈ ਤੇ ਖਾਤੇ 'ਚੋਂ ਪੈਸੇ ਕਢਵਾਉਣ ਲਈ ਚੈੱਕ ਚਾਹੀਦਾ ਹੈ । ਇਸ ਤੋਂ ਬਾਅਦ ਮੁਲਜ਼ਮ ਨੂੰ ਬੈਂਕ 'ਚ ਬੁਲਾ ਕੇ 5 ਖੁੱਲ੍ਹੇ ਚੈੱਕ ਦੇ ਦਿੱਤੇ ਤੇ ਮੁਲਜ਼ਮ ਨੇ ਇਨ੍ਹਾਂ ਚੈੱਕਾਂ ਰਾਹੀਂ 5 ਲੱਖ ਰੁਪਏ ਕਢਵਾ ਲਏ ।
ਸ਼ਰਾਬ ਦੇ ਸਮੱਗਲਰਾਂ ਨੂੰ ਫੜਨ ਲਈ ਪੁਲਸ ਨੇ ਵਧਾਈ ਚੌਕਸੀ : ਐੱਸ. ਐੱਚ. ਓ.
NEXT STORY