ਖਰੜ (ਅਮਰਦੀਪ, ਰਣਬੀਰ) – ਸਦਰ ਖਰੜ ਪੁਲਸ ਨੇ ਦੇਹ ਵਪਾਰ ਕਰਦੀਆਂ 5 ਔਰਤਾਂ ਨੂੰ ਚਾਰ ਨੌਜਵਾਨਾਂ ਸਮੇਤ ਨਿਊ ਸੰਨੀ ਇਨਕਲੇਵ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਨਿਊ ਸੰਨੀ ਇਨਕਲੇਵ ਖਰੜ ਦੀ ਇਕ ਕੋਠੀ ਵਿਚ ਕਿਰਾਏ ਉਪਰ ਰਹਿ ਰਹੀ ਇਕ ਔਰਤ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ ਤਾਂ ਪੁਲਸ ਪਾਰਟੀ ਨੇ ਅੱਜ ਤੜਕੇ ਛਾਪਾ ਮਾਰ ਕੇ ਘਰ ਵਿਚੋਂ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ।
ਪੁਲਸ ਨੇ ਕਵਿਤਾ ਪਤਨੀ ਫੂਲਵਾ ਵਾਸੀ ਪਿੰਡ ਜੈਗਾਓ ਥਾਣਾ ਦਾਰਜੀਲਿੰਗ ਜ਼ਿਲਾ ਜਲਪਾਈ ਪੱਛਮੀ ਬੰਗਾਲ, ਕਮਲਾ ਪਤਨੀ ਅਮਰ ਆਰ. ਓ. ਪਿੰਡ ਭਗਤਪੁਰ ਕਾਠਮੰਡੂ ਨੇਪਾਲ, ਸੰਤੋਸ਼ ਉਰਫ ਨੇਹਾ ਪੁੱਤਰੀ ਜੀਤ ਰਾਮ ਵਾਸੀ ਆਦਰਸ਼ ਨਗਰ ਧੋਬੀਘਾਟ ਸੋਲਨ ਹਿਮਾਚਲ ਪ੍ਰਦੇਸ਼, ਮਹਿਜਬੀ ਪਤਨੀ ਸਾਬੂਦੀਨ ਵਾਸੀ ਦਿਲਾਈਪੁਰ ਜ਼ਿਲਾ ਬਨਾਰਸ (ਉੱਤਰ ਪ੍ਰਦੇਸ਼) ਹਾਲ ਵਾਸੀ ਨਿਊ ਸੰਨੀ ਇਨਕਲੇਵ ਖਰੜ, ਮਾਇਆ ਪਤਨੀ ਜੀਵਨ ਵਾਸੀ ਪਿੰਡ ਭਗਤਪੁਰ ਕਾਠਮੰਡੂ ਨੇਪਾਲ, ਮਨਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਠੋਹਾਣਾ-ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ, ਰਿਸ਼ੀ ਪੁੱਤਰ ਮਾਲਵਰ ਭਾਰਦਵਾਜ ਵਾਸੀ ਪਿੰਡ ਸੰਗਲ ਜ਼ਿਲਾ ਕਾਂਗੜਾ ਹਿਮਾਚਲ ਪ੍ਰਦੇਸ਼, ਗੁਰਪ੍ਰੀਤ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਠੋਹਾਣਾ–ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਅਤੇ ਗੁਰਿੰਦਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਪੋਪਨਾ ਨੇੜੇ ਖਰੜ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਥਾਣਾ ਸਦਰ ਦੇ ਏ. ਐੱਸ. ਆਈ. ਹਰਪਾਲ ਸਿੰਘ ਨੇ ਕਥਿਤ ਦੋਸ਼ੀਆਂ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ। ਉਸ ਤੋਂ ਇਲਾਵਾ ਅੱਜ ਕਾਬੂ ਕੀਤੀਆਂ ਲੜਕੀਆਂ ਵਿਚੋਂ 3 ਲੜਕੀਆਂ ਉਹੀ ਹਨ, ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਪੁਲਸ ਨੇ ਦਲਾਲ ਸਮੇਤ ਗ੍ਰਿਫਤਾਰ ਕੀਤਾ ਸੀ।
ਝਬਾਲ 'ਚ ਟਰੈਫਿਕ ਸਮੱਸਿਆ ਦਾ ਬੁਰਾ ਹਾਲ
NEXT STORY