ਚੰਡੀਗੜ੍ਹ (ਰਜਿੰਦਰ) : ਪ੍ਰਧਾਨ ਮੰਤਰੀ ਵਲੋਂ 5ਜੀ ਟੈਲੀਫੋਨੀ ਸੇਵਾਵਾਂ ਦੀ ਸ਼ੁਰੂਆਤ ਨਾਲ ਯੂ. ਟੀ. ਪ੍ਰਸ਼ਾਸਨ ਨੇ ਵੀ ਇਸ ਸੇਵਾ ਨੂੰ ਸ਼ਹਿਰ 'ਚ ਸ਼ੁਰੂ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। 5ਜੀ ਸੇਵਾ ਮੋਬਾਇਲ ਫੋਨਾਂ ’ਤੇ ਅਲਟਰਾ ਹਾਈ ਸਪੀਡ ਇੰਟਰਨੈੱਟ ਲਿਆਵੇਗੀ। ਯੂ. ਟੀ. ਪ੍ਰਸ਼ਾਸਨ ਦੀ ਹਾਲ ਹੀ 'ਚ ਹੋਈ ਮੀਟਿੰਗ 'ਚ ਟੈਲੀਕਾਮ ਨੀਤੀ 'ਚ ਕੁੱਝ ਸੋਧਾਂ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਅਗਲੀ ਮੀਟਿੰਗ 'ਚ ਪ੍ਰਵਾਨਗੀ ਦਿੱਤੀ ਜਾਵੇਗੀ। ਚੰਡੀਗੜ੍ਹ ਉਨ੍ਹਾਂ 13 ਸ਼ਹਿਰਾਂ ਵਿਚੋਂ ਇਕ ਹੈ, ਜਿੱਥੇ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਜਾਣੀਆਂ ਹਨ।
ਇਹ ਵੀ ਪੜ੍ਹੋ : ਚੌਰਾਹੇ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਖ਼ੌਫ਼ਨਾਕ ਸੀਨ ਦੇਖ ਸੁੰਨ ਹੋਇਆ ਪੂਰਾ ਪਿੰਡ
ਭਾਰਤੀ ਏਅਰਟੈੱਲ, ਰਿਲਾਇੰਸ, ਜੀਓ ਅਤੇ ਵੋਡਾਫੋਨ, ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਨੇ ਚੰਡੀਗੜ੍ਹ 'ਚ ਆਪਣੀਆਂ 5ਜੀ ਟੈਸਟਿੰਗ ਸਾਈਟਾਂ ਸਥਾਪਿਤ ਕੀਤੀਆਂ ਹਨ। ਇਸ ਸਬੰਧੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਸੇਵਾ ਨੂੰ ਸ਼ੁਰੂ ਕਰਨ ਲਈ ਤਿਆਰ ਹਨ ਅਤੇ ਇਹ ਬਾਕੀ ਟੈਲੀਕਾਮ ਕੰਪਨੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਦੋਂ ਤੱਕ ਸ਼ੁਰੂ ਕਰਦੀਆਂ ਹਨ। ਕੰਪਨੀਆਂ ਛੋਟੇ ਟਾਵਰਾਂ ਜਾਂ ਟ੍ਰਾਂਸਮੀਟਰਾਂ ਨੂੰ ਖੰਭਿਆਂ, ਬੱਸ ਕਿਊ ਸ਼ੈਲਟਰਾਂ ਅਤੇ ਹੋਰ ਖੇਤਰਾਂ 'ਚ ਸਥਾਪਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ, ਜਿਸ ਤਹਿਤ ਇਸ ਸਬੰਧੀ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਕਾਲਜਾਂ 'ਚ ਰੱਖੇ ਜਾਣਗੇ ਫੈਕਲਟੀ ਅਧਿਆਪਕ, ਮਿਲਣਗੇ 30 ਹਜ਼ਾਰ ਰੁਪਏ ਮਹੀਨਾ
ਇਸ ਲਈ ਨੀਤੀ 'ਚ ਕੁੱਝ ਬਦਲਾਅ ਕੀਤੇ ਜਾਣਗੇ ਅਤੇ ਅਗਲੀ ਮੀਟਿੰਗ 'ਚ ਇਸ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। 1 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 5ਜੀ ਟੈਲੀਫੋਨੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਜਦੋਂਕਿ 4ਜੀ ਉਪਭੋਗਤਾਵਾਂ ਨੂੰ ਸੰਗੀਤ ਅਤੇ ਵੀਡੀਓ ਨੂੰ ਸਟ੍ਰੀਮ ਕਰਨ ਦੀ ਸੁਵਿਧਾ ਦੇਣ 'ਚ ਇੱਕ ਮਹੱਤਵਪੂਰਨ ਕਦਮ ਸੀ, 5ਜੀ ਨੂੰ ਡਿਵਾਈਸਾਂ ਦੀ ਇੱਕ ਬਹੁਤ ਵੱਡੀ ਰੇਂਜ ਨੂੰ ਜੋੜਨ ਅਤੇ ਸਮਾਰਟਫੋਨਾਂ ਨਾਲੋਂ ਕਾਫੀ ਤੇਜ਼ ਗਤੀ ਅਤੇ ਸਮਰੱਥਾਵਾਂ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ
NEXT STORY