ਫਿਰੋਜ਼ਪੁਰ (ਕੁਮਾਰ) - ਸੀ. ਆਈ. ਏ. ਸਟਾਫ ਦੀ ਟੀਮ ਨੇ ਟਰਾਲਾ ਚਾਲਕ ਪਿਓ-ਪੁੱਤਰ ਨੂੰ ਛੇ ਕਿਲੋ ਅਫੀਮ ਸਣੇ ਫੜਿਆ ਹੈ। ਦੋਸ਼ੀਆਂ ਦੀ ਪਛਾਣ ਬਲਦੇਵ ਸਿੰਘ ਪਿੰਡ ਨਵਾਂ ਗੁਰਦਿੱਤੀ ਵਾਲਾ ਤੇ ਉਸਦੇ ਪੁੱਤਰ ਹਰਬੰਸ ਸਿੰਘ ਦੇ ਰੂਪ ਵਿਚ ਹੋਈ ਹੈ। ਸੀ. ਆਈ. ਏ ਸਟਾਫ ਦੇ ਏ.ਐਸ. ਆਈ. ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਟਰਾਲਾ ਚਲਾਉਣ ਵਾਲਾ ਬਲਦੇਵ ਸਿੰਘ ਤੇ ਉਸਦਾ ਪੁੱਤਰ ਹਰਬੰਸ ਸਿੰਘ ਅਕਸਰ ਬਾਹਰੀ ਰਾਜਾਂ ਤੋਂ ਅਫੀਮ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਇੱਥੇ ਮਹਿੰਗੇ ਭਾਅ ਤੇ ਵੇਚਨ ਦਾ ਕੰਮ ਕਰਦੇ ਹਨ ਤੇ ਇਸ ਸਮੇਂ ਦੋਹੇਂ ਗ੍ਰਾਹਕਾਂ ਦੀ ਭਾਲ ਵਿਚ ਘੁੰਮ ਰਹੇ ਹਨ। ਇਸ ਸੂਚਨਾ ਦੇ ਅਧਾਰ ਤੇ ਗੁਰਦਿੱਤੀ ਵਾਲਾ ਹੈਡਵਰਕਸ ਤੇ ਨਾਕਾ ਲਾਇਆ ਹੋਇਆ ਸੀ। ਨਾਕੇ ਦੌਰਾਨ ਉਨ੍ਹਾਂ ਨੇ ਮੋਟਰਸਾਈਕਲ 'ਤੇ ਆ ਰਹੇ ਉਕਤ ਦੋਹਾਂ ਪਿਓ-ਪੁੱਤਰ ਨੂੰ ਰੋਕ ਲਿਆ। ਰੋਕਣ ਤੋਂ ਬਾਅਦ ਪੁਲਸ ਨੇ ਜਦ ਉਨਾਂ ਦੀ ਤਲਾਸ਼ੀ ਲਈ ਤਾਂ ਉਨਾਂ ਕੋਲੋਂ 6 ਕਿਲੋ ਅਫੀਮ ਮਿਲੀ। ਇਸ ਤੋਂ ਇਲਾਵਾ ਦੋਸ਼ੀ ਹਰਬੰਸ ਸਿੰਘ ਪਾਸੋਂ 7500 ਰੁਪਏ ਤੇ ਦੋਸ਼ੀ ਬਲਦੇਵ ਸਿੰਘ ਪਾਸੋਂ 6000 ਰੁਪਏ ਬਰਾਮਦ ਹੋਏ ਜੋ ਇਨਾਂ ਨੇ ਅਫੀਮ ਵੇਚ ਕੇ ਕਮਾਏ ਸਨ। ਏ. ਐਸ. ਆਈ. ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਖਿਲਾਫ ਥਾਣਾ ਮੱਲਾਂਵਾਲਾ ਵਿਚ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਪਰਚਾ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।
ਫਰਵਰੀ ਦੇ ਦੂਜੇ ਹਫਤੇ 'ਚ ਹੋਵੇਗਾ ਕੈਸ਼ ਕ੍ਰੈਡਿਟ ਲਿਮਟ ਦਾ ਫੈਸਲਾ
NEXT STORY