ਹਾਂਗਕਾਂਗ : ਕ੍ਰਿਕਟ ਜਗਤ 'ਚ ਉਸ ਸਮੇਂ ਹਲਚਲ ਮਚ ਗਈ, ਜਦੋਂ ਪਾਕਿਸਤਾਨੀ ਬੱਲੇਬਾਜ਼ ਅੱਬਾਸ ਅਫਰੀਦੀ ਨੇ ਇੱਕ ਓਵਰ ਵਿੱਚ 6 ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ। ਹਾਂਗਕਾਂਗ ਸਿਕਸੇਸ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਪਾਕਿਸਤਾਨ ਦੇ ਕਪਤਾਨ ਅੱਬਾਸ ਅਫਰੀਦੀ ਨੇ ਇਹ ਕਾਰਨਾਮਾ ਕਰਦੇ ਹੋਏ ਇੰਗਲੈਂਡ ਦੇ ਬੱਲੇਬਾਜ਼ ਰਵੀ ਬੋਪਾਰਾ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਕੁਵੈਤ ਖਿਲਾਫ਼ ਮਚਾਇਆ ਤਹਿਲਕਾ
ਸ਼ੁੱਕਰਵਾਰ ਨੂੰ ਮੋਂਗ ਕੌਕ ਦੇ ਮਿਸ਼ਨ ਰੋਡ ਗਰਾਊਂਡ ਵਿਖੇ ਕੁਵੈਤ ਦੇ ਖਿਲਾਫ਼ ਖੇਡੇ ਗਏ ਇਸ ਮੈਚ ਵਿੱਚ ਅਫਰੀਦੀ ਨੇ ਮਹਿਜ਼ 12 ਗੇਂਦਾਂ 'ਤੇ 55 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਸ ਨੇ ਆਪਣੀ ਇਸ ਪਾਰੀ ਦੌਰਾਨ ਕੁੱਲ 8 ਛੱਕੇ ਲਗਾਏ। 24 ਸਾਲ ਦੇ ਸੱਜੇ ਹੱਥ ਦੇ ਬੱਲੇਬਾਜ਼ ਅੱਬਾਸ ਅਫਰੀਦੀ ਨੇ ਕੁਵੈਤ ਦੇ ਗੇਂਦਬਾਜ਼ ਯਾਸੀਨ ਪਟੇਲ ਦੇ ਇੱਕੋ ਓਵਰ ਵਿੱਚ 6 ਛੱਕੇ ਜੜੇ।
ਅਫਰੀਦੀ ਦੀ ਇਹ ਤੇਜ਼ ਪਾਰੀ ਟੂਰਨਾਮੈਂਟ ਦੇ ਇਤਿਹਾਸ 'ਚ ਇੱਕ ਪਾਰੀ ਦਾ ਦੂਜਾ ਸਭ ਤੋਂ ਵੱਡਾ ਸਕੋਰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੀ ਟੀਮ 6 ਓਵਰ ਪ੍ਰਤੀ ਟੀਮ ਵਾਲੇ ਇਸ ਟੂਰਨਾਮੈਂਟ ਵਿੱਚ 123/124 ਦੌੜਾਂ ਦੇ ਟੀਚੇ ਦਾ ਪਿੱਛਾ ਮੈਚ ਦੀ ਆਖਰੀ ਗੇਂਦ 'ਤੇ ਹੀ ਪੂਰਾ ਕਰ ਸਕੀ। ਅਫਰੀਦੀ, ਜੋ ਜੁਲਾਈ 2024 ਵਿੱਚ ਬੰਗਲਾਦੇਸ਼ ਖਿਲਾਫ ਖੇਡਣ ਤੋਂ ਬਾਅਦ ਰਾਸ਼ਟਰੀ ਟੀਮ ਲਈ ਨਹੀਂ ਖੇਡਿਆ ਸੀ, ਦੀ ਇਹ ਪਾਰੀ ਨਿਸ਼ਚਿਤ ਤੌਰ 'ਤੇ ਕਈ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚੇਗੀ।
ਹੋਵੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ
ਇਸੇ ਟੂਰਨਾਮੈਂਟ ਵਿੱਚ ਹੁਣ ਭਾਰਤ ਅਤੇ ਪਾਕਿਸਤਾਨ ਦੀ ਟੀਮ ਵੀ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣ ਵਾਲੀ ਹੈ। ਇਹ ਦਿਲਚਸਪ ਮੁਕਾਬਲਾ ਸ਼ੁੱਕਰਵਾਰ ਨੂੰ ਹਾਂਗਕਾਂਗ ਦੇ ਟਿਨ ਕੁਆਂਗ ਰੋਡ ਰੀਕ੍ਰੀਏਸ਼ਨ ਗਰਾਊਂਡ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਦੀ ਕਪਤਾਨੀ ਦਿਨੇਸ਼ ਕਾਰਤਿਕ ਕਰ ਰਹੇ ਹਨ, ਜਦੋਂ ਕਿ ਰੌਬਿਨ ਉਥੱਪਾ ਅਤੇ ਸਟੂਅਰਟ ਬਿੰਨੀ ਵੀ ਭਾਰਤੀ ਟੀਮ ਦਾ ਹਿੱਸਾ ਹਨ। ਪਾਕਿਸਤਾਨ ਦੀ ਕਪਤਾਨੀ ਖੁਦ ਰਿਕਾਰਡ ਬਣਾਉਣ ਵਾਲੇ ਅੱਬਾਸ ਅਫਰੀਦੀ (ਕਪਤਾਨ) ਸੰਭਾਲ ਰਹੇ ਹਨ।
SC ਪਹੁੰਚੀ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ, ਕਹਿੰਦੀ- '4 ਨਹੀਂ 10 ਲੱਖ ਦਿਓ ਮਹੀਨਾ'
NEXT STORY