ਫ਼ਰੀਦਕੋਟ (ਰਾਜਨ) - ਬੱਸ ਵਿਚ ਬਿਨਾਂ ਟਿਕਟ ਸਫ਼ਰ ਕਰਨ ਤੋਂ ਰੋਕਣ 'ਤੇ ਬੱਸ ਕੰਡਕਟਰ ਦੀ ਕੁੱਟਮਾਰ ਕੀਤੇ ਜਾਣ ਦੇ ਮਾਮਲੇ 'ਚ ਪੁਲਸ ਨੇ 4 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਸਤਨਾਮ ਸਿੰਘ ਕੰਡਕਟਰ ਪੀ. ਆਰ. ਟੀ. ਸੀ. ਬੱਸ ਨੰਬਰ ਪੀ. ਬੀ.-19 ਐੱਮ-1705 ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਜਦ ਉਕਤ ਬੱਸ ਪਿੰਡ ਭਲੂਰ ਤੋਂ ਕੋਟਕਪੂਰਾ ਜਾ ਰਹੀ ਸੀ ਤਾਂ ਪਿੰਡ ਜਿਉਣਵਾਲਾ ਵਿਖੇ ਪੁੱਜਣ 'ਤੇ ਰਾਜਵੀਰ ਸਿੰਘ ਵਾਸੀ ਜਿਉਣਵਾਲਾ, ਗੁਰਮੇਲ ਸਿੰਘ, ਗੁਰਦਿੱਤ ਸਿੰਘ ਅਤੇ ਗਗਨਵੀਰ ਸਿੰਘ ਵਾਸੀਆਨ ਭਲੂਰ ਨੇ ਬੱਸ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਤੇ ਵਰਦੀ ਵੀ ਪਾੜ ਦਿੱਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਸਾਰੇ ਬੱਸ ਵਿਚ ਰੋਜ਼ਾਨਾ ਸਫ਼ਰ ਕਰਦੇ ਸਨ ਅਤੇ ਉਹ ਉਨ੍ਹਾਂ ਨੂੰ ਟਿਕਟ ਕਟਵਾਉਣ ਲਈ ਆਖਦਾ ਸੀ, ਜਿਸ ਦੀ ਰੰਜਿਸ਼ ਵਿਚ ਉਕਤ ਸਾਰਿਆਂ ਨੇ ਉਸ ਦੀ ਕੁੱਟਮਾਰ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਵਲੋਂ ਨਿਗਮ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਮੀਟਿੰਗ
NEXT STORY