ਭਿੰਡੀ ਸੈਦਾ (ਗੁਰਜੰਟ) : ਅੰਮ੍ਰਿਤਸਰ ਦੇ ਪੁਲਸ ਥਾਣਾ ਭਿੰਡੀ ਸੈਦਾ ਵਿਖੇ ਬੀਤੀ ਰਾਤ ਯੂਥ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ, ਅਕਾਲੀ ਆਗੂ ਦਲੀਪ ਸਿੰਘ ਭੰਬੀਰਾ ਤੇ ਉਸਦੇ ਸਾਥੀਆਂ ਵਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ।
ਪੁਲਸ ਅਧਿਕਾਰੀ ਜਗਰੂਪ ਸਿੰਘ ਨੇ ਦੱਸਿਆ ਕਿ ਯੂਥ ਕਾਂਗਰਸੀ ਆਗੂ ਅਮਰੀਕ ਸਿੰਘ ਉਰਫ ਲਾਡੀ ਦੇ ਮੁਤਾਬਕ ਬੀਤੀ ਰਾਤ ਉਹ ਮੈਚ ਖੇਡ ਕੇ ਆ ਰਹੇ ਸਨ ਕਿ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪਹੁੰਚਣ 'ਤੇ ਅਚਾਨਕ ਅੱਗੋਂ ਕਸਬੇ ਦਾ ਸਾਬਕਾ ਸਰਪੰਚ ਤੇ ਅਕਾਲੀ ਆਗੂ ਦਲੀਪ ਸਿੰਘ ਭੰਬੀਰਾ ਤੇ ਉਸਦਾ ਪੁੱਤਰ ਨਵਜੋਤ ਸਿੰਘ ਤੇ ਸਰਦੂਲ ਸਿੰਘ ਕੋਟ ਸਿੱਧੂ ਨੇ ਆਪਣੇ ਰਿਵਾਲਵਰ ਨਾਲ ਉਸ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ । ਇਸ ਹਮਲੇ ਦੀ ਵਜ੍ਹਾ ਦੋਵਾਂ ਪਰਿਵਾਰਾਂ ਦੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ । ਪੁਲਸ ਵਲੋਂ ਦਲੀਪ ਸਿੰਘ ਸਮੇਤ ਤਿੰਨਾਂ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਰਤ-ਪਾਕਿ ਸਰਹੱਦ ਨੇੜਿਓਂ ਸ਼ੱਕੀ ਵਿਅਕਤੀ ਕਾਬੂ
NEXT STORY