ਝਬਾਲ, (ਨਰਿੰਦਰ)- ਅੱਡਾ ਝਬਾਲ ਵਿਖੇ ਤਰਨਤਾਰਨ ਤੋਂ ਆ ਰਹੀ ਸਕਾਰਪੀਓ ਗੱਡੀ ਜਿਸ ਨੂੰ ਆੜ੍ਹਤੀ ਹਰੀਸ਼ ਨੰਦਾ ਦਾ ਲੜਕਾ ਚਲਾ ਰਿਹਾ ਸੀ ਕਿ ਅਚਾਨਕ ਹੀ ਅੱਡਾ ਝਬਾਲ ਦੇ ਬਾਹਰ ਲੱਕੜਾਂ ਵਾਲੇ ਆਰੇ ਨੇੜੇ ਬੇਕਾਬੂ ਹੋ ਕੇ ਸੜਕ ਕਿਨਾਰੇ ਕੰਧ 'ਚ ਜਾ ਵੱਜੀ, ਜਿਸ ਕਾਰਨ ਗੱਡੀ ਕਈ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਡਿੱਗ ਪਈ। ਚੰਗੀ ਕਿਸਮਤ ਕਰ ਕੇ ਸੜਕ 'ਤੇ ਕਿਸੇ ਦੇ ਨਾ ਹੋਣ ਕਾਰਨ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਗੱਡੀ 'ਚ ਸਵਾਰ ਆੜ੍ਹਤੀ ਹਰੀਸ਼ ਨੰਦਾ ਦੇ ਲੜਕੇ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਆਸ-ਪਾਸ ਦੇ ਲੋਕਾਂ ਨੇ ਗੱਡੀ 'ਚੋਂ ਸਹੀ ਸਲਾਮਤ ਬਾਹਰ ਕੱਢਿਆ।
ਚੋਰਾਂ ਨੇ ਸੇਵਾ ਕੇਂਦਰ ਨੂੰ ਬਣਾਇਆ ਨਿਸ਼ਾਨਾ, ਇਨਵਰਟਰ ਅਤੇ ਬੈਟਰੀਆਂ ਚੋਰੀ
NEXT STORY