ਚੰਡੀਗੜ੍ਹ (ਸ਼ੀਨਾ) : ਸਾਲ-2025 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਿਟੀ ਬਿਊਟੀਫੁਲ 'ਚ ਠੰਡ ਨੇ ਵੀ ਆਪਣਾ ਜ਼ੋਰ ਫੜ੍ਹ ਲਿਆ ਹੈ। ਸਰਦੀ ਕਾਰਨ ਜ਼ੁਕਾਮ, ਨਿਮੋਨੀਆ, ਉਲਟੀਆਂ, ਦਸਤ ਅਤੇ ਖ਼ਾਂਸੀ ਵਰਗੀਆਂ ਸਮੱਸਿਆਵਾਂ ਆਮ ਵੱਧ ਗਈਆਂ ਹਨ। ਇਸ ਦੇ ਨਾਲ ਹੀ ਨਿਮੋਨੀਆ ਦੇ ਮਰੀਜ਼ਾ ਦੀ ਗਿਣਤੀ ਵੀ ਵੱਧ ਰਹੀ ਹੈ। ਇਸ ਬਿਮਾਰੀ ਕਾਰਨ ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਬਾਰੇ ਜੀ. ਐੱਮ. ਸੀ. ਐੱਚ.-32 ਦੇ ਪਲਮਨਰੀ ਮੈਡੀਸਨ ਵਿਭਾਗ ਦੇ ਡਾ. ਦੀਪਕ ਅਗਰਵਾਲ ਅਤੇ ਪੀ. ਜੀ. ਆਈ. ਦੇ ਡਾ. ਆਸ਼ੂਤੋਸ਼ ਐਨ ਅੱਗਰਵਾਲ ਪਲਮਨਰੀ ਮੈਡੀਸਨ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਵਿਚਾਲੇ ਪੰਜਾਬੀਆਂ ਨੂੰ ਜ਼ਰੂਰੀ ਸਲਾਹ, ਬੇਹੱਦ ਧਿਆਨ ਦੇਣ ਦੀ ਲੋੜ
ਅਸਥਮਾ ਤੇ ਸ਼ੂਗਰ ਦੇ ਮਰੀਜ਼ਾ ਨੂੰ ਜਿਆਦਾ ਖ਼ਤਰਾ
ਜੀ. ਐੱਮ. ਸੀ. ਐੱਚ.-32 ਹਸਪਤਾਲ ਦੇ ਪਲਮਨਰੀ ਮੈਡੀਸਨ ਵਿਭਾਗ ਦੇ ਡਾ. ਦੀਪਕ ਅਗਰਵਾਲ ਨੇ ਕਿਹਾ ਕਿ ਠੰਡ ਵੱਧਣ ਨਾਲ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਂਸੀ ਤੇ ਨਿਮੋਨੀਆ ਬਿਮਾਰੀ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਡਾ. ਦੀਪਕ ਅਗਰਵਾਲ ਦਾ ਕਹਿਣਾ ਹੈ ਕਿ ਰੋਜ਼ਾਨਾ ਜੀ. ਐੱਮ. ਸੀ. ਐੱਚ.-32 ਹਸਤਪਾਲ 'ਚ ਓ. ਪੀ. ਡੀ. 'ਚ 50 ਤੋਂ 60 ਮਰੀਜ਼ ਆ ਰਹੇ ਹਨ, ਜਿਨ੍ਹਾਂ ਵਿੱਚੋਂ 60 ਫ਼ੀਸਦੀ ਖੰਘ ਅਤੇ ਨਿਮੋਨੀਆ ਤੋਂ ਪੀੜਤ ਹਨ। ਡਾ. ਦੀਪਕ ਨੇ ਕਿਹਾ ਕਿ ਬਜ਼ੁਰਗਾਂ ਦਾ ਸਿਹਤਮੰਦ ਰਹਿਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇਕਰ ਮਰੀਜ਼ ਨੂੰ ਸ਼ੂਗਰ ਜਾਂ ਅਸਥਮਾ ਹੈ ਤਾਂ ਨਿਮੋਨੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਮਰੀਜ਼ ਦਾ ਅਸਥਮਾ ਕੰਟਰੋਲ ਨਹੀਂ ਹੈ ਤਾਂ ਅਜਿਹੇ 'ਚ ਨਿਮੋਨੀਆ ਜਲਦੀ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਖ਼ੁਸ਼ਖ਼ਬਰੀ ਦੇਣ ਜਾ ਰਹੇ CM ਮਾਨ, ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਤੋਂ ਇਲਾਵਾ ਓ. ਪੀ. ਡੀ. 'ਚ ਜਿਹੜੇ ਮਰੀਜ਼ ਐਮਰਜੈਂਸੀ ਕੇਸ 'ਚ ਆਉਂਦੇ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਹ ਮਰੀਜ਼ ਜ਼ਿਆਦਾਤਰ ਸਿਗਰੇਟ ਪੀਣ ਵਾਲੇ ਜਾ ਸ਼ਰਾਬ ਪੀਣ ਵਾਲੇ ਹਨ, ਜਿਨ੍ਹਾਂ ਦੀ ਨਿਮੋਨੀਆ ਨਾਲ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਮਰੀਜ਼ਾ ਨੂੰ ਐਮਰਜੈਂਸੀ 'ਚ ਆਕਸੀਜਨ ਦਿੱਤੀ ਜਾਂਦੀ ਹੈ। ਕੁੱਝ ਅਜਿਹੇ ਮਰੀਜ਼ ਓ. ਪੀ. ਡੀ. 'ਚ ਦੇਖੇ ਜੇ ਰਹੇ ਹਨ, ਜਿਨ੍ਹਾਂ ਨੂੰ ਹਰ ਸਾਲ ਨਿਮੋਨੀਆ ਹੁੰਦਾ ਹੈ। ਅਜਿਹੇ ਮਰੀਜ਼ਾਂ ਜਿਨ੍ਹਾਂ ਦੀ ਉਮਰ 50 ਤੋਂ ਵੱਧ ਹੈ, ਦੇ ਵਿਚ ਸ਼ੂਗਰ ਦੀ ਬੀਮਾਰੀ ਤੇ ਅਸਥਮਾ ਦੀ ਬੀਮਾਰੀ ਦੇ ਲੱਛਣ ਦੇਖੇ ਗਏ। ਉੁਨ੍ਹਾਂ ਮਰੀਜ਼ਾਂ ਨੂੰ ਜ਼ਿਆਦਾਤਰ ਨਿਊਮੋਕੋਕਲ ਵੈਕਸੀਨ ਤੇ ਇੰਫਲੂਏਂਜ਼ਾ ਵੈਕਸੀਨ ਲੈਣਾ ਜ਼ਰੂਰੀ ਹੁੰਦਾ ਹੈ। ਨਿਊਮੋਕੋਕਲ ਵੈਕਸੀਨ ਇੱਕ ਵਾਰ ਲਗਵਾਉਣ 'ਤੇ ਇਸ ਦਾ ਅਸਰ 5 ਤੋਂ 10 ਸਾਲ ਰਹਿੰਦਾ ਹੈ ਅਤੇ ਇਨਫਲੂਏਂਜ਼ਾ ਵੈਕਸੀਨ ਨਿਮੋਨੀਆ ਦੇ ਮਰੀਜ਼ਾ ਲਈ ਹਰ ਸਾਲ ਲਗਵਾਉਣੀ ਜ਼ਰੂਰੀ ਹੁੰਦੀ ਹੈ।
ਨਿਊਟ੍ਰਿਸ਼ੀਅਨ ਵਾਲਾ ਭੋਜਨ ਬਹੁਤ ਮਦਦਗਾਰ ਹੈ
ਡਾ. ਦੀਪਕ ਅਗਰਵਾਲ ਨੇ ਕਿਹਾ ਨਿਮੋਨੀਆ ਜਾਂ ਖ਼ਾਸੀ ਹੋਵੇ, ਮਰੀਜ਼ਾ ਦਾ ਮਿੱਥ ਰਹਿੰਦਾ ਹੈ ਕਿ ਚੌਲ ਨਹੀਂ ਖਾਣੇ ਜਾ ਦੁੱਧ ਨਹੀਂ ਪੀਣਾ ਪਰ ਚੰਗੀ ਸਿਹਤ ਤੇ ਖਾਂਸੀ ਅਤੇ ਨਿਮੋਨੀਆ ਦੀ ਤਕਲੀਫ਼ ਵਿਚ ਸਰੀਰ ਨੂੰ ਨਿਊਟ੍ਰੀਸ਼ੀਅਨ ਦੇਣਾ ਜ਼ਰੂਰੀ ਹੁੰਦਾ ਹੈ ਅਤੇ ਮਰੀਜ਼ ਰੋਟੀ, ਦਾਲ, ਅੰਡਾ, ਦੁੱਧ, ਫਲ ਤੇ ਸੂਪ ਵੀ ਲੈ ਸਕਦੇ ਹਨ। ਜੇਕਰ ਮਰੀਜ਼ ਨੂੰ ਚੌਲ ਜਾ ਦੁੱਧ ਤੋਂ ਐਲਰਜੀ ਹੈ ਤਾ ਮਰੀਜ਼ ਨੂੰ ਇਸ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜ਼ਿਆਦਾਤਰ ਗੁਣਗੁਣਾ ਪਾਣੀ ਪੀਣ ਤੇ ਸਰਦੀ ਤੋਂ ਬਚਾਅ ਲਈ ਗਰਮ ਕਪੜੇ ਅਤੇ ਵੂਲਨ ਕੈਪ ਪਾਉਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ ਵਿਚ ਅੱਜ ਅੱਧੇ ਦਿਨ ਦੀ ਛੁੱਟੀ
NEXT STORY