ਚੰਡੀਗੜ੍ਹ (ਸੁਸ਼ੀਲ) - ਤੇਜ਼ ਰਫ਼ਤਾਰ ਕਾਰ ਨੇ ਸੜਕ ਪਾਰ ਕਰ ਰਹੀ ਔਰਤ ਨੂੰ ਵੀਰਵਾਰ ਸ਼ਾਮ ਨੂੰ ਬੱਤਰਾ ਸਿਨੇਮਾ ਦੇ ਸਾਹਮਣੇ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਔਰਤ ਸੜਕ 'ਤੇ ਜਾ ਡਿੱਗੀ ਤੇ ਉਸ ਦਾ ਸਿਰ ਲਹੂ ਲੁਹਾਨ ਹੋ ਗਿਆ। ਲੋਕਾਂ ਨੇ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਜ਼ਖਮੀ ਔਰਤ ਨੂੰ ਪੀ. ਜੀ. ਆਈ. ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਔਰਤ ਦੀ ਪਛਾਣ ਡੱਡੂਮਾਜਰਾ ਨਿਵਾਸੀ ਵੀਨਾ ਰਾਣੀ ਵਜੋਂ ਹੋਈ ਹੈ। ਸੈਕਟਰ-39 ਥਾਣਾ ਪੁਲਸ ਨੇ ਮੁਲਜ਼ਮ ਕਾਰ ਚਾਲਕ ਲੜਕੀ ਪਟਿਆਲਾ ਦੇ ਲਾਲਬਾਗ ਨਿਵਾਸੀ ਕੁਦਰਤ ਕੰਗ ਦੇ ਖਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ 'ਤੇ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ।
ਡੱਡੂਮਾਜਰਾ ਨਿਵਾਸੀ ਅਸ਼ਵਨੀ ਚਾਵਲਾ ਨੇ ਦੱਸਿਆ ਕਿ ਉਸ ਦੀ ਮਾਂ ਵੀਨਾ ਰਾਣੀ ਸੈਕਟਰ-37 ਵਿਚ ਮਰੀਜ਼ ਦੀ ਕੇਅਰ ਟੇਕਰ ਸੀ। ਵੀਰਵਾਰ ਸ਼ਾਮ ਉਹ ਆਟੋ ਤੋਂ ਸੈਕਟਰ-24 ਵੱਲੋਂ ਉਤਰੀ ਸੀ। ਸੈਕਟਰ-37 ਜਾਣ ਲਈ ਜਦ ਉਹ ਬੱਤਰਾ ਸਿਨੇਮਾ ਦੇ ਸਾਹਮਣੇ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਉਹ ਸੜਕ 'ਤੇ ਸਿਰ ਦੇ ਭਾਰ ਡਿੱਗ ਗਈ ਤੇ ਉਸ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਸੱਟ ਲੱਗੀ। ਚਸ਼ਮਦੀਦ ਗਗਨਦੀਪ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਕਾਰ ਚਾਲਕ ਲੜਕੀ ਕੁਦਰਤ ਕੰਗ ਨੇ ਦੱÎਸਿਆ ਕਿ ਉਹ ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਸੀ। ਬੱਤਰਾ ਸਿਨੇਮਾ ਦੇ ਸਾਹਮਣੇ ਗੱਡੀ ਦੇ ਅੱਗੇ ਅਚਾਨਕ ਔਰਤ ਆ ਗਈ।
ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਵੇਚਣ ਵਾਲਾ ਗ੍ਰਿਫਤਾਰ
NEXT STORY