ਚੰਡੀਗੜ੍ਹ (ਸੁਸ਼ੀਲ) : ਮੋਟਰਸਾਈਕਲ ਸਵਾਰ ਨੇ ਕ੍ਰਿਕਟ ਸਟੇਡੀਅਮ ਚੌਕ 'ਚ ਆਈ. ਆਰ. ਬੀ. ਦੇ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ। ਉਹ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਰਿਹਾ ਸੀ। ਮੋਟਰਸਾਈਕਲ ਦੀ ਟੱਕਰ ਵੱਜਦਿਆਂ ਹੀ ਕਾਂਸਟੇਬਲ ਤੇ ਮੋਟਰਸਾਈਕਲ ਸਵਾਰ ਨੌਜਵਾਨ ਸੜਕ 'ਤੇ ਡਿੱਗ ਗਏ। ਚੌਕ 'ਚ ਖੜ੍ਹੇ ਪੁਲਸ ਕਰਮਚਾਰੀਆਂ ਨੇ ਤਿੰਨਾਂ ਨੌਜਵਾਨਾਂ ਨੂੰ ਦਬੋਚ ਲਿਆ ਤੇ ਜ਼ਖਮੀ ਕਾਂਸਟੇਬਲ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਵਾਇਆ। ਕਾਂਸਟੇਬਲ ਦੇ ਮੂੰਹ 'ਤੇ ਸੱਟ ਲੱਗੀ ਹੈ।
ਫੜੇ ਗਏ ਨੌਜਵਾਨਾਂ ਦੀ ਪਛਾਣ ਕਜਹੇੜੀ ਵਾਸੀ ਨੀਤਿਸ਼ ਕੁਮਾਰ, ਅਕਰਮ ਤੇ ਸ਼ਮਸ਼ਾਦ ਦੇ ਰੂਪ 'ਚ ਹੋਈ ਹੈ। ਸੈਕਟਰ-17 ਥਾਣਾ ਪੁਲਸ ਨੇ ਜ਼ਖਮੀ ਕਾਂਸਟੇਬਲ ਸੁਮੰਤ ਕੁਮਾਰ ਦੀ ਸ਼ਿਕਾਇਤ 'ਤੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦਫਤਰਾਂ 'ਚ ਡਿਊਟੀ ਸਮਾਪਤ ਹੋਣ ਤੋਂ ਬਾਅਦ ਮੋਹਾਲੀ ਤੇ ਪੰਚਕੂਲਾ ਜਾਣ ਵਾਲੀਆਂ ਸੜਕਾਂ 'ਤੇ ਜਾਮ ਲੱਗ ਜਾਂਦਾ ਹੈ। ਇਸ ਲਈ ਚੰਡੀਗੜ੍ਹ ਪੁਲਸ ਨੇ ਚੌਰਾਹਿਆਂ ਤੇ ਲਾਈਟ ਪੁਆਇੰਟਾਂ 'ਤੇ ਟ੍ਰੈਫਿਕ ਪੁਲਸ ਦੇ ਨਾਲ-ਨਾਲ ਆਈ. ਆਰ. ਬੀ. ਜਵਾਨਾਂ ਦੀ ਡਿਊਟੀ ਲਾਈ ਹੈ ਤਾਂ ਜੋ ਉਹ ਟ੍ਰੈਫਿਕ ਕੰਟ੍ਰੋਲ ਕਰ ਸਕਣ।
'ਚੋਣ-ਖਿਚੜੀ' 'ਚ ਬਗਾਵਤ ਦਾ 'ਤੜਕਾ'
NEXT STORY