ਪਾਤੜਾਂ (ਸਨੇਹੀ) : ਪਾਤੜਾਂ-ਨਰਮਾਣਾ ਕੌਮੀ ਮਾਰਗ 'ਤੇ ਪਿੰਡ ਖਾਸਪੁਰ ਨਜ਼ਦੀਕ ਮੋਟਰਸਾਈਕਲ ਅਤੇ ਰਿਕਸ਼ਾ-ਰੇਹੜੀ ਦਰਮਿਆਨ ਹੋਏ ਹਾਦਸੇ ਦੌਰਾਨ ਰੇਹੜੀ ਚਾਲਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀਂ ਹੋ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਰੇਹੜੀ ਚਾਲਕ ਸੂਬਾ ਸਿੰਘ ਪਿੰਡ ਪੈਂਦ ਜਦੋਂ ਪਾਤੜਾਂ ਤੋਂ ਖਨੌਰੀ ਵੱਲ ਜਾ ਰਿਹਾ ਸੀ ਤਾਂ ਪਿੱਛੋਂ ਅਚਾਨਕ ਤੇਜ਼ ਰਫ਼ਤਾਰ ਆ ਰਹੇ ਮੋਟਰਸਾਈਕਲ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਰੇਹੜੀ ਚਾਲਕ ਸੂਬਾ ਸਿੰਘ ਸੜਕ 'ਤੇ ਜਾ ਡਿੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਸਵਾਰ ਸੋਨੀ ਵਾਸੀ ਪਿੰਡ ਬਾਦਲਗੜ੍ਹ ਗੰਭੀਰ ਰੂਪ 'ਚ ਜ਼ਖ਼ਮੀਂ ਹੋ ਗਿਆ, ਜਿਸ ਨੂੰ ਤੁਰੰਤ ਪਾਤੜਾਂ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ-ਪੜਤਾਲ ਸਰਗਰਮੀ ਨਾਲ ਜਾਰੀ ਹੈ।
ਸੜਕ ਹਾਦਸੇ ’ਚ ਰਿਕਸ਼ਾ-ਰੇਹੜੀ ਚਾਲਕ ਦੀ ਮੌਤ
NEXT STORY