ਲੁਧਿਆਣਾ(ਪੰਕਜ, ਰਾਮ, ਮੁਕੇਸ਼)-ਫੋਕਲ ਪੁਆਇੰਟ ਦੇ ਫੇਜ਼-3 ਸਥਿਤ ਲੋਹੇ ਦੀ ਰਾਡ ਤੇ ਹੋਰ ਮਾਲ ਤਿਆਰ ਕਰਨ ਵਾਲੀ ਫੈਕਟਰੀ ਦੇ ਫਿਊਲ ਟੈਂਕ 'ਚ ਓਵਰ ਹੀਟਿੰਗ ਨਾਲ ਲੱਗੀ ਅੱਗ ਨਾਲ ਜ਼ੋਰਦਾਰ ਧਮਾਕਾ ਹੋਇਆ। ਕੁਦਰਤੀ ਨਾਈਟ ਸ਼ਿਫਟ ਖਤਮ ਹੋਣ ਤੇ ਦੂਸਰੀ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਇਸ ਦੁਰਘਟਨਾ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 3 ਘੰਟੇ ਦੀ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ। ਘਟਨਾ ਵੀਰਵਾਰ ਸਵੇਰੇ 8 ਵਜੇ ਦੇ ਕਰੀਬ ਫੇਜ਼-3 ਸਥਿਤ ਵਰਧਮਾਨ ਸਪੈਸ਼ਲ ਸਟੀਲ ਲਿਮ. ਵਿਚ ਵਾਪਰੀ। ਘਟਨਾ ਸਮੇਂ ਸਟਾਫ ਅਜੇ ਪਹੁੰਚਣਾ ਸ਼ੁਰੂ ਨਹੀਂ ਹੋਇਆ ਸੀ। ਕੰਪਨੀ ਦੇ ਅਸਿਸਟੈਂਟ ਮੈਨੇਜਰ ਅਨਿਲ ਧਵਨ ਨੇ ਦੱਸਿਆ ਕਿ ਲੋਹੇ ਦਾ ਵੱਖ-ਵੱਖ ਮਾਲ ਤਿਆਰ ਕਰਨ ਵਾਲੀ ਇਸ ਫੈਕਟਰੀ ਵਿਚ ਕਲਾਸ-ਸੀ ਪੈਟਰੋਲੀਅਮ ਦੀ ਸਟੋਰੇਜ ਵਾਲਾ ਫਿਊਲ ਟੈਂਕ ਅਚਾਨਕ ਓਵਰ ਹੀਟ ਹੋ ਗਿਆ, ਜਿਸ ਕਾਰਨ ਧਮਾਕੇ ਨਾਲ ਇਸ ਵਿਚ ਅੱਗ ਲੱਗ ਗਈ। ਉਨ੍ਹਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਨ੍ਹਾਂ ਨੇ 3 ਘੰਟੇ ਦੀ ਸਖ਼ਤ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਏ. ਸੀ. ਪੀ. ਅਮਨ ਬਰਾੜ ਨੇ ਦੱਸਿਆ ਕਿ ਜਿਸ ਏਰੀਏ 'ਚ ਫਿਊਲ ਟੈਂਕ ਲੱਗਾ ਹੋਇਆ ਹੈ, ਉਥੇ ਡਿਊਟੀ ਦੌਰਾਨ 300 ਤੋਂ ਵੱਧ ਲੇਬਰ ਕੰਮ ਕਰਦੀ ਹੈ ਪਰ ਘਟਨਾ ਸਮੇਂ ਸ਼ਿਫਟ ਸ਼ੁਰੂ ਨਾ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋ ਸਕਦਾ ਸੀ ਵੱਡਾ ਹਦਸਾ
ਫੈਕਟਰੀ 'ਚ ਕਲਾਸ-ਸੀ ਪੈਟਰੋਲੀਅਮ ਨਾਲ ਹਮੇਸ਼ਾ ਭਰੇ ਰਹਿਣ ਵਾਲੇ ਫਿਊਲ ਟੈਂਕ ਵਿਚ ਓਵਰ ਹੀਟਿੰਗ ਨਾਲ ਹੋਏ ਬਲਾਸਟ ਦੌਰਾਨ ਜਾਨੀ ਨੁਕਸਾਨ ਹੋ ਸਕਦਾ ਸੀ, ਕਿਉਂਕਿ ਉਸ ਵਿਚ ਹਜ਼ਾਰਾਂ ਲੀਟਰ ਸੀ-ਕਲਾਸ ਤੇਲ ਜਮ੍ਹਾ ਹੁੰਦਾ ਹੈ। ਜੇਕਰ ਹਾਦਸਾ ਸ਼ਿਫਟ ਦੌਰਾਨ ਹੁੰਦਾ ਤਾਂ ਨਤੀਜਾ ਖਤਰਨਾਕ ਹੋ ਸਕਦਾ ਸੀ। ਅਜਿਹੇ ਹਾਦਸਿਆਂ ਨੂੰ ਰੋਕਣ ਲਈ ਵਿਭਾਗ ਨੂੰ ਸਮੇਂ-ਸਮੇਂ 'ਤੇ ਸਖਤੀ ਨਾਲ ਚੈਕਿੰਗ ਕਰਨੀ ਚਾਹੀਦੀ ਹੈ।
ਆਪਣੇ ਆਪ ਨੂੰ ਕੁਆਰਾ ਦੱਸ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ
NEXT STORY