ਫ਼ਰੀਦਕੋਟ, (ਹਾਲੀ)-ਫ਼ਰੀਦਕੋਟ ਦੀਆਂ ਖਸਤਾਹਾਲ ਸਡ਼ਕਾਂ ਬਾਰੇ ਭਾਵੇਂ ਪਿਛਲੇ ਕਈ ਮਹੀਨਿਆਂ ਤੋਂ ਛਾਪਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਹੁਣ ਸਥਿਤੀ ਇਹ ਬਣ ਗਈ ਹੈ ਕਿ ਸਡ਼ਕਾਂ ਨੂੰ ਬਣਾਉਣ ਦੀ ਜਗ੍ਹਾ ਜਿੱਥੇ ਵੱਡੇ ਟੋਏ ਹਨ, ਉੱਥੇ ਝੰਡੇ ਆਦਿ ਲਾ ਕੇ ਲੋਕਾਂ ਨੂੰ ਇਸ ਤੋਂ ਬਚਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ ਪਰ ਇਨ੍ਹਾਂ ਦੀ ਮੁਰੰਮਤ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਰਾਤ ਸਮੇਂ ਨਾ ਤਾਂ ਇਹ ਝੰਡਾ ਦਿਖਦਾ ਹੈ ਅਤੇ ਨਾ ਹੀ ਪਾਣੀ ਨਾਲ ਭਰੇ ਵੱਡੇ ਟੋਇਅਾਂ ਦਾ ਪਤਾ ਲੱਗਦਾ ਹੈ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਸ਼ਹਿਰ ਦੇ ਬਾਕੀ ਹਿੱਸਿਆਂ ਵਾਂਗ ਹੀ ਸਰਕੂਲਰ ਰੋਡ ’ਤੇ ਸਥਿਤ ਕੰਮੇਆਣਾ ਚੌਕ ਦੇ ਇਕ ਹਿੱਸੇ ਦੇ ਦੋਵੇਂ ਪਾਸੇ ਦੀਆਂ ਟੁੱਟੀਆਂ ਸਡ਼ਕਾਂ ਕਾਰਨ ਰਾਹਗੀਰਾਂ ਸਮੇਤ ਸਕੂਲੀ ਬੱਚਿਆਂ ਤੋਂ ਇਲਾਵਾ ਆਸ-ਪਾਸ ਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਡ਼ਕਾਂ ਦੀ ਹਾਲਤ ਸੁਧਾਰਨ ਲਈ ਸਬੰਧਤ ਵਿਭਾਗ ਵੱਲੋਂ ਕੋਈ ਯੋਗ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ, ਜਿਸ ਕਰ ਕੇ ਖਸਤਾਹਾਲ ਸਡ਼ਕਾਂ ’ਚ ਪਏ ਵੱਡੇ-ਵੱਡੇ ਟੋਇਅਾਂ ਕਾਰਨ ਲੋਕ ਰੋਜ਼ਾਨਾ ਆਪਣੀ ਮਸ਼ੀਨਰੀ ਦਾ ਨੁਕਸਾਨ ਝੱਲ ਰਹੇ ਹਨ ਅਤੇ ਕਈ ਵਾਰ ਤਾਂ ਹਾਦਸੇ ’ਚ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਮੇਆਣਾ ਗੇਟ ਨਿਵਾਸੀ ਗਗਨਦੀਪ ਅਤੇ ਬਲਰਾਜ ਸਿੰਘ ਨੇ ਦੱਸਿਆ ਕਿ ਡੇਢ ਕੁ ਸਾਲ ਪਹਿਲਾਂ ਕੰਮੇਆਣਾ ਚੌਕ ਵਿਚਾਲੇ ਸੀਵਰੇਜ ਸਿਸਟਮ ਪਾਉਣ ਲਈ ਦੋਵੇਂ ਪਾਸੇ ਦੀਆਂ ਸਡ਼ਕਾਂ ਨੂੰ ਪੁੱਟ ਦਿੱਤਾ ਗਿਆ ਸੀ ਪਰ ਸੀਵਰੇਜ ਪੈਜਾਣ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਨੂੰ ਬਣਾਇਆ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਹੁਣ ਹਫਤਾ ਕੁ ਪਹਿਲਾਂ ਵਾਟਰ ਸਪਲਾਈ ਦੀ ਕੰਮੇਆਣਾ ਚੌਕ ਕੋਲ ਦੀ ਲੰਘਦੀ ਪਾਈਪ ਲੀਕ ਹੋਣ ਕਾਰਨ ਸਡ਼ਕਾਂ ਦੇ ਦੋਵੇਂ ਪਾਸੇ ਖਡ਼੍ਹੇ ਗੰਦੇ ਪਾਣੀ ਨੇ ਛੱਪਡ਼ ਦਾ ਰੂਪ ਧਾਰਨ ਕਰ ਲਿਆ ਹੈ, ਜਦਕਿ ਜਿਵੇਂ-ਤਿਵੇਂ ਦੁਕਾਨਦਾਰਾਂ ਸਮੇਤ ਰਾਹਗੀਰਾਂ ਨੇ ਸਬੰਧਤ ਵਿਭਾਗ ਤੱਕ ਪਹੁੰਚ ਕਰ ਕੇ ਉਕਤ ਪਾਈਪ ਨੂੰ ਠੀਕ ਕਰਨ ਅਤੇ ਸਡ਼ਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਤਾਂ ਵਿਭਾਗ ਨੇ ਜੇ. ਸੀ. ਬੀ. ਮਸ਼ੀਨ ਨਾਲ ਸੜਕ ਪੁੱਟ ਕੇ ਲੀਕ ਹੋਈ ਪਾਈਪ ਨੂੰ ਠੀਕ ਕਰਵਾ ਦਿੱਤਾ ਪਰ ਸਡ਼ਕ ਵਿਚਾਲੇ ਪੁੱਟੇ ਗਏ ਟੋਏ ਨੂੰ ਪੱਕੇ ਤੌਰ ’ਤੇ ਭਰਿਆ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਇਸ ਟੋਏ ਕਾਰਨ ਰੇਤੇ ਨਾਲ ਭਰੀ ਇਕ ਟਰੈਕਟਰ-ਟਰਾਲੀ ਪਲਟ ਗਈ, ਜਿਸ ਕਰ ਕੇ ਕਈ ਘੰਟੇ ਜਾਮ ਲੱਗਾ ਰਿਹਾ। ਇਸ ਤੋਂ ਪਹਿਲਾਂ ਵੀ ਇਕ ਸਕੂਲੀ ਵੈਨ, ਜੋ ਵਿਦਿਆਰਥੀਆਂ ਨਾਲ ਭਰੀ ਸੀ, ਹਾਦਸੇ ਦਾ ਸ਼ਿਕਾਰ ਹੋਣੋਂ ਮਸਾਂ ਹੀ ਬਚੀ ਸੀ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਸਮੇਤ ਸਬੰਧਤ ਵਿਭਾਗ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਕੋਈ ਵੀ ਵੱਡਾ ਹਾਦਸਾ ਨਾ ਵਾਪਰ ਸਕੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੀ ਪ੍ਰਧਾਨ ਊਮਾ ਗਰੋਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਡ਼ਕਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਲਿਖਿਆ ਜਾ ਚੁੱਕਾ ਹੈ।
ਐੱਸ. ਐੱਸ. ਪੀ. ਘੁੰਮਣ ਵੱਲੋਂ ਨਸ਼ਿਅਾਂ ਨੂੰ ਖਤਮ ਕਰਨ ਸਬੰਧੀ ਨਿਭਾਈਆਂ ਸੇਵਾਵਾਂ ’ਤੇ ਕੀਤਾ ਧੰਨਵਾਦ
NEXT STORY