ਚੰਡੀਗੜ੍ਹ-ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੂੰ ਨਕਲੀ ਕੀਟਨਾਸ਼ਕ ਖਰੀਦਣ ਦੇ ਦੋਸ਼ ਹੇਠ ਐਤਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਮੰਗਲ ਸਿੰਘ ਸੰਧੂ ਨੂੰ ਬਾਦਲਾਂ ਦਾ ਸਭ ਤੋਂ ਕਰੀਬੀ ਸਮਝਿਆ ਜਾਂਦਾ ਹੈ, ਇਸ ਕਾਰਨ ਪੂਰਾ ਪਿੰਡ ਹੈਰਾਨ ਹੈ ਕਿ ਮੰਗਲ ਸਿੰਘ ਸੰਧੂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ।
ਬਾਦਲ ਦਾ ਕਰੀਬੀ ਸੰਧੂ ਪਰਿਵਾਰ
ਅਸਲ 'ਚ ਮੰਗਲ ਸਿੰਘ ਸੰਧੂ ਦੇ ਚਚੇਰੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1977 ਦੀਆਂ ਵਿਧਾਨ ਸਭਾ ਚੋਣਾਂ 'ਚ ਜਦੋਂ ਪਿੰਡ ਪੱਕੀ ਟਿੱਬੀ ਆਜ਼ਾਦ ਉਮੀਦਵਾਰ ਗੱਜਨ ਸਿੰਘ ਦੇ ਨਾਲ ਖੜ੍ਹਾ ਸੀ ਤਾਂ ਉਸ ਸਮੇਂ ਸਿਰਫ ਮੰਗਲ ਸੰਧੂ ਦੇ ਦਾਦਾ ਊਧਮ ਸਿੰਘ ਨੇ ਇੱਥੇ ਖੜ੍ਹੇ ਮੁੱਖ ਮੰਤਰੀ ਬਾਦਲ ਦੇ ਭਰਾ ਗੁਰਦਾਸ ਬਾਦਲ ਦਾ ਸਾਥ ਦਿੱਤਾ ਸੀ ਅਤੇ ਪੂਰੇ ਪਿੰਡ ਦੇ ਖਿਲਾਫ ਜਾ ਕੇ ਬਾਦਲ ਪਰਿਵਾਰ ਦਾ ਵਿਸ਼ਵਾਸ ਪਾਤਰਾਂ 'ਚ ਇਹ ਪਰਿਵਾਰ ਸ਼ਾਮਲ ਹੋ ਗਿਆ ਸੀ ਪਰ ਹੁਣ ਇਸ ਪਰਿਵਾਰ ਦੇ ਮੈਂਬਰ ਦੀ ਗ੍ਰਿਫਤਾਰੀ ਕਾਰਨ ਪਿੰਡ ਵਾਸੀ ਹੈਰਾਨ ਹਨ।
ਮੰੰਗਲ ਸਿੰਘ ਸੰਧੂ ਮੁਅੱਤਲ
ਗ੍ਰਿਫਤਾਰੀ ਤੋਂ ਬਾਅਦ ਡਾ. ਮੰਗਲ ਸਿੰਘ ਸੰਧੂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀਆਂ ਹਨ ਅਤੇ ਡਿਪਟੀ ਡਾਇਰੈਕਟਰ (ਕਾਟਨ ਐਕਸਟੈਂਸ਼ਨ) ਪਰਮਿੰਦਰ ਸਿੰਘ ਤੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਬਲਵਿੰਦਰ ਸਿੰਘ ਸੋਹਲ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਿਵਲ ਸੇਵਾਵਾਂ (ਦੰਡ ਤੇ ਅਪੀਲ) ਰੂਲਜ਼, 1970 ਦੇ ਹੇਠ ਕੀਤੀ ਗਈ ਹੈ।
ਸੰਧੂ ਦੇ ਘਰੋਂ ਮਿਲੀਆਂ ਸ਼ਰਾਬ ਦੀਆਂ 53 ਬੋਤਲਾਂ
ਮੰਗਲ ਸਿੰਘ ਸੰਧੂ ਦੇ ਖਿਲਾਫ਼ ਚੰਡੀਗੜ੍ਹ ਪੁਲਸ ਨੇ ਘਰ ਵਿਚ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਰੱਖਣ ਦੇ ਦੋਸ਼ ਵਿਚ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਸੰਧੂ ਕੋਲੋਂ ਵੱਖ-ਵੱਖ ਬ੍ਰਾਂਡ ਦੀਆਂ 53 ਬੋਤਲਾਂ ਬਰਾਮਦ ਕੀਤੀਆਂ ਹਨ। ਸੈਕਟਰ-36 ਥਾਣਾ ਪੁਲਸ ਜਲਦੀ ਹੀ ਸੰਧੂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਜਲੰਧਰ ਦੇ ਪ੍ਰਤਾਪ ਬਾਗ ਨੇੜੇ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ
NEXT STORY