ਹਿੰਡਲ(ਗਾਜਿਆਬਾਦ) — ਭਾਰਤੀ ਹਵਾਈ ਫੌਜ ਅੱਜ ਆਪਣਾ 85ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਫੌਜ ਦਿਵਸ ਦੇ ਮੌਕੇ 'ਤੇ ਬਹਾਦੁਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੋਦੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਅਤੇ ਜਵਾਨਾਂ ਦੇ ਮਜ਼ਬੂਤ ਇਰਾਦਿਆਂ ਦੇ ਕਾਰਨ ਹੀ ਸਾਡੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ। ਹਿੰਡਨ ਏਅਰਬੇਸ 'ਤੇ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਹਵਾਈ ਫੌਜ ਦੇ ਜਹਾਜਾਂ ਨੇ ਸ਼ਕਤੀ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਅਸਮਾਨ 'ਚ ਕਲਾਬਾਜ਼ੀਆਂ ਦਿਖਾਈਆਂ।
ਹਵਾਈ ਫੌਜ ਨੇ ਪਰੇਡ ਦੌਰਾਨ ਸ਼ਾਨਦਾਰ ਕਦਮ ਤਾਲ ਕੀਤੀ। ਫੌਜ ਦੇ ਸਾਰੇ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਆਪਣੀ ਤਾਕਤ ਅਤੇ ਹੈਰਾਨ ਕਰਨ ਵਾਲੀਆਂ ਕਰਤਬਬਾਜ਼ੀਆਂ ਦਾ ਵੀ ਪ੍ਰਦਰਸ਼ਨ ਕੀਤਾ।
ਇਸ ਮੌਕੇ 'ਤੇ ਕੈਰੀਅਰ ਪਲੇਨ ਅਤੇ ਫੌਜ ਦੇ ਪੁਰਾਣੇ ਬੇੜੇ ਦੇ ਜਹਾਜਾਂ ਨੇ ਵੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਵਾਈ ਫੌਜ ਦੇ ਸੁਖੋਈ ਜੈਗਵਾਰ, ਤੇਜਸ, ਮਿਰਾਜ,ਮਿਗ, ਲੜਾਕੂ ਜਹਾਜ ਸੀ 17, ਸੀ 130 ਜੇ ਵਰਗੇ ਕੈਰੀਅਰ ਜਹਾਜ ਅਤੇ ਹੈਲੀਕਾਪਟਰ ਏਅਰ ਡਿਸਪਲੇ 'ਚ ਸ਼ਾਮਲ ਕੀਤੇ ਗਏ ਸਨ। ਹਵਾਈ ਫੌਜ ਮੁਖੀ(ਏਅਰ ਚੀਫ ਮਾਰਸ਼ਲ) ਬੀ.ਐੱਸ. ਧਨੋਆ ਨੇ ਇਸ ਮੌਕੇ 'ਤੇ ਫੌਜ ਦੇ ਇਕ ਮਾਰਸ਼ਲ ਅਰਜੁਨ ਸਿੰਘ ਨੂੰ ਯਾਦ ਕੀਤਾ। ਮਾਰਸ਼ਲ ਅਰਜੁਨ ਸਿੰਘ ਦਾ ਪਿੱਛਲੇ ਮਹੀਨੇ 101 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ।
ਜ਼ਿਲਾ ਪ੍ਰਸ਼ਾਸਨ ਨਹੀਂ ਦਿਵਾ ਰਿਹਾ ਇਨਸਾਫ, ਆੜ੍ਹਤੀ ਪਾ ਰਿਹਾ ਜ਼ਮੀਨ ਵੇਚਣ ਦਾ ਦਬਾਅ
NEXT STORY