ਜਲੰਧਰ, (ਮ੍ਰਿਦੁਲ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਹਰਿਆਣਾ ਤੋਂ ਜਲੰਧਰ ਲਿਆ ਕੇ ਸ਼ਰਾਬ ਵੇਚਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਧਾਲੀਵਾਲ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ ਕਿੰਦਾ ਤੇ ਕਮਲ ਸੁਰੋਏ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਪੁਲਸ ਨੇ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਐਡੀਸ਼ਨਲ ਐੱਸ. ਐੱਚ. ਓ. ਰੇਸ਼ਮ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਿਸ਼ਨ ਚੰਦ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਰਸ ਸਟੇਟ ਕੋਲ ਇਕ ਸ਼ਰਾਬ ਦਾ ਕਸਾਈਨਮੈਂਟ ਦਿੱਤਾ ਜਾਣ ਵਾਲਾ ਹੈ, ਜਿਸ ਤੋਂ ਬਾਅਦ ਟਰੈਪ ਲਾ ਕੇ ਮੁਲਜ਼ਮਾਂ ਨੂੰ ਅਕਸੈੱਸ-125 (ਟੂ-ਵ੍ਹੀਲਰ) ’ਤੇ ਸ਼ਰਾਬ ਲੱਦਦਿਅਾਂ ਨੂੰ ਫੜ ਲਿਆ ਗਿਆ।
ਤਲਾਸ਼ੀ ਦੌਰਾਨ ਪਤਾ ਚੱਲਿਆ ਕਿ ਦੋਵੇਂ ਮੁਲਜ਼ਮ ਪੁਰਾਣੇ ਦੋਸਤ ਹਨ ਤੇ ਉਨ੍ਹਾਂ ਨੇ ਆਪਣੀ ਐਕਸੈੱਸ ’ਤੇ ਕੋਈ ਨੰਬਰ ਪਲੇਟ ਨਹੀਂ ਲਾਈ ਸੀ। ਪੁਲਸ ਨੇ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ ਤੇ ਸ਼ਰਾਬ ਬਰਾਮਦ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਨੂੰ ਸੋਮਵਾਰ ਨੂੰ ਕੋਰਟ ’ਚ ਪੇਸ਼ ਕੀਤਾ ਜਾਵੇਗਾ।
ਕਾਰ ਬਾਜ਼ਾਰ ’ਚ ਨਿਗਮ ਦੀ ਕਾਰਵਾਈ, ਚਾਰ ਗੱਡੀਆਂ ਜ਼ਬਤ ਕਰ ਕੇ ਕੱਟੇ ਚਲਾਨ
NEXT STORY