ਬਟਾਲਾ, (ਬੇਰੀ)- ਅੱਜ ਆਲ ਇੰਡੀਆ ਐੱਫ.ਸੀ.ਆਈ. ਵਰਕਰਜ਼ ਯੂਨੀਅਨ ਵੱਲੋਂ ਹੱਕੀ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸਰਦਾਰ ਸਿੰਘ, ਸਕੱਤਰ ਬਲਦੇਵ ਸਿੰਘ ਨੇ ਕਿਹਾ ਕਿ ਲੇਬਰ 1988 ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਬੈਠ ਕੇ ਲੋਡਿੰਗ, ਅਨ-ਲੋਡਿੰਗ ਤੇ ਸਟਿਚਿੰਗ ਦੇ ਕੰਮ ਦੇ ਹੋਏ ਫੈਸਲੇ ਮੁਤਾਬਕ ਕੰਮ ਕਰਦੀ ਆ ਰਹੀ ਹੈ ਕਿਉਂਕਿ ਫੈਸਲਾ ਹੋਇਆ ਸੀ ਕਿ ਜਿਥੇ ਵੀ ਮਹਿਕਮੇ ਦੇ ਅਫਸਰ ਜਾਣਗੇ, ਉਥੇ ਜਾ ਕੇ ਲੇਬਰ ਕੰਮ ਕਰੇਗੀ ਪਰ ਹੁਣ ਮਹਿਕਮਾ ਨਵਾਂ ਠੇਕੇਦਾਰ ਪੈਦਾ ਕਰ ਕੇ ਲੇਬਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਜਾ ਰਹੀ ਹੈ, ਜਿਸ ਨਾਲ ਲੇਬਰ 'ਚ ਕੰਮ ਕਰਦੇ 3-4 ਸੌ ਪਰਿਵਾਰਾਂ ਦੀ ਰੋਜ਼ੀ-ਰੋਟੀ ਖੁੱਸ ਜਾਵੇਗੀ ਤੇ ਵਿਭਾਗ ਦੀ ਇਸ ਧੱਕੇਸ਼ਾਹੀ ਨੂੰ ਯੂਨੀਅਨ ਕਦੇ ਵੀ ਸਹਿਣ ਨਹੀਂ ਕਰੇਗੀ। ਇਸ ਸਮੇਂ ਬਲਵਿੰਦਰ ਸਿੰਘ, ਸਰਦਾਰ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਇੰਦਰ ਮਸੀਹ, ਮੰਗਲ ਸਿੰਘ ਪਹਿਲਵਾਨ, ਵਾਰਿਸ ਮਸੀਹ, ਜਗੀਰ ਸਿੰਘ ਗਿੱਲ, ਚੰਨਾ ਮਸੀਹ, ਸਤਨਾਮ ਸਿੰਘ, ਜੱਸਾ ਸਿੰਘ, ਨਿਸ਼ਾਨ ਸਿੰਘ, ਸਤਨਾਮ ਸਿੰਘ, ਰੂੜ ਸਿੰਘ, ਨਿਰੰਜਣ ਚੰਦਰ, ਰਾਜਨਾਥ, ਪ੍ਰਤਾਪ, ਕੌਲਾ ਮਸੀਹ, ਸੁਰਿੰਦਰ ਮੱਲ੍ਹੀ, ਹਰਭਜਨ ਸਿੰਘ, ਸਰਬਜੀਤ ਸਿੰਘ, ਰਵੇਲ ਸਿੰਘ, ਪੱਪੂ ਗੌਂਸਪੁਰਾ, ਰੌਬਿਨ ਮਸੀਹ, ਨਿਰਮਲ ਸਿੰਘ, ਪਾਲ ਸਿੰਘ, ਮੁਖਤਾਰ ਸਿੰਘ, ਪੱਪੂ ਸਿੰਘ, ਜੱਗਾ ਸਿੰਘ ਆਦਿ ਮੌਜੂਦ ਸਨ।
ਫਿਰੋਜ਼ਪੁਰ ਛਾਉਣੀ 'ਚ ਹੋਈ ਲੱਖਾਂ ਦੀ ਚੋਰੀ
NEXT STORY