ਜਲੰਧਰ (ਚੋਪੜਾ)- ਜੀ. ਟੀ. ਰੋਡ ਸਿਵਲ ਲਾਈਨ ਕੇਸਰੀ ਰੈਸਟੋਰੈਂਟ ਨਾਲ ਲੱਗਦੇ ਕੈਲਾਸ਼ ਜਨਰਲ ਸਟੋਰ ਵੱਲੋਂ ਅਮਰਨਾਥ ਯਾਤਰਾ ਲਈ 19ਵੀਂ ਬੱਸ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਅਭਿਜੈ ਚੋਪੜਾ ਜੀ ਨੇ ਰਵਾਨਾ ਕੀਤੀ। ਇਸ ਤੋਂ ਪਹਿਲਾਂ ਪੂਜਾ ਕਰਵਾਈ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਅਤੇ ਝਾਕੀਆਂ ਦਾ ਵੀ ਆਯੋਜਨ ਕੀਤਾ ਗਿਆ। ਕੈਲਾਸ਼ ਸੇਵਾ ਦਲ ਦੀ ਪੂਰੀ ਕਮੇਟੀ ਵੱਲੋਂ ਸ਼੍ਰੀ ਅਭਿਜੈ ਚੋਪੜਾ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।

ਕਮੇਟੀ ਨੇ ਹਰ ਸਾਲ ਦੀ ਤਰ੍ਹਾਂ ਸਹਿਯੋਗ ਦੇਣ 'ਤੇ ਸ਼੍ਰੀ ਅਭਿਜੈ ਚੋਪੜਾ ਦਾ ਧੰਨਵਾਦ ਕੀਤਾ। ਇਸ ਮੌਕੇ ਕੈਲਾਸ਼ ਸਟੋਰ ਦੇ ਮਾਲਕ ਹਰਯੰਤ ਜੈਨ, ਜੀਤਾ ਅੰਕੁਰ, ਵਰਿੰਦਰ ਜੈਨ, ਰਾਜਿੰਦਰ ਜੈਨ, ਰਾਕੇਸ਼ ਕੁਮਾਰ, ਮਾਨਿਕ ਅਗਰਵਾਲ, ਮਧੂ ਜੈਨ, ਪ੍ਰਿਥਵੀ ਰਾਜ, ਰਾਜੀਵ ਜੈਨ, ਵਿਸ਼ਾਲ ਕੁਮਾਰ, ਮਨੋਜ ਤੇ ਹੋਰ ਕਮੇਟੀ ਦੇ ਮੈਂਬਰ ਮੌਜੂਦ ਸਨ।
ਪੰਜਾਬ ਬੋਰਡ ਲਵੇਗਾ 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰਯੋਗੀ ਪ੍ਰੀਖਿਆਵਾਂ
NEXT STORY