ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਐਤਵਾਰ ਨੂੰ ਅੰਮ੍ਰਿਤਸਰ ਵਿਚ ਪਾਰਟੀ ਵਰਕਰਾਂ ਅਤੇ ਲੀਡਰਸ਼ਿਪ ਨਾਲ ਰੈਲੀ ਕੀਤੀ ਗਈ। ਅਮਿਤ ਸ਼ਾਹ ਦੀ ਇਸ ਰੈਲੀ ਵਿਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਜਿੱਥੇ ਸ਼ਾਹ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਏ, ਉਥੇ ਹੀ ਸ਼ਾਹ ਦੇ ਪੂਰੇ ਭਾਸ਼ਣ ਦੌਰਾਨ ਸੁਖਬੀਰ ਬਾਦਲ ਦਾ ਨਾਂ ਪੂਰੀ ਤਰ੍ਹਾਂ ਗਾਇਬ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਪੰਜਾਬ ਵਿਚ ਇਹ ਦੂਜੀ ਰੈਲੀ ਹੈ, ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰਦਾਸਪੁਰ ਤੋਂ ਰੈਲੀ ਕਰਕੇ ਚੋਣ ਬਿਗੁਲ ਵਜਾਇਆ ਜਾ ਚੁੱਕਾ ਹੈ।
ਭਾਵੇਂ ਇਹ ਰੈਲੀ ਸਿਰਫ ਭਾਜਪਾ ਦੀ ਸੀ ਅਤੇ ਇਸ ਵਿਚ ਕਿਸੇ ਵੀ ਅਕਾਲੀ ਲੀਡਰ ਨੇ ਸ਼ਮੂਲੀਅਤ ਨਹੀਂ ਕੀਤੀ ਪਰ ਸ਼ਾਹ ਵਲੋਂ ਵਾਰ-ਵਾਰ ਆਪਣੇ ਭਾਸ਼ਣ ਵਿਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਗਏ, ਉਥੇ ਹੀ ਪੂਰੇ ਭਾਸ਼ਣ ਵਿਚ ਸ਼ਾਹ ਨੇ ਇਕ ਵਾਰ ਵੀ ਸੁਖਬੀਰ ਬਾਦਲ ਦਾ ਜ਼ਿਕਰ ਤੱਕ ਨਹੀਂ ਕੀਤਾ। ਸ਼ਾਹ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪੰਜਾਬ ਦਾ ਹਮੇਸ਼ਾ ਹੀ ਵਿਕਾਸ ਹੋਇਆ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਹਮੇਸ਼ਾ ਪੰਜਾਬ ਸੂਬੇ ਦੇ ਵਿਕਾਸ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਹੈ।
25 ਨੂੰ ਪੰਜਾਬ 'ਚ ਦੋ ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਗਡਕਰੀ
NEXT STORY