ਅੰਮ੍ਰਿਤਸਰ (ਅਨਜਾਣ) : ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ 'ਚ ਹੋਏ ਘਪਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦਾ ਵੱਡਾ ਕਾਫ਼ਲਾ ਅੰਮ੍ਰਿਤਸਰ ਤੋਂ ਬੱਸਾਂ ਲੈ ਕੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਦੀ ਅਗਵਾਈ 'ਚ ਪਾਰਟੀ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਕੈਪਟਨ ਦਾ ਮੋਤੀ ਮਹਿਲ ਘੇਰਨ ਲਈ ਰਵਾਨਾ ਹੋਇਆ। ਇਸ ਮੌਕੇ ਪਾਰਟੀ ਵਰਕਰਾਂ ਵਲੋਂ ਕਾਂਗਰਸ ਸਰਕਾਰ ਖ਼ਿਲਾਫ਼ ਗਰੀਬਾਂ ਦਾ ਲਹੂ ਨਿਚੋੜਨ ਵਾਲੀ ਸਰਕਾਰ ਤੇ ਭ੍ਰਿਸ਼ਟ ਸਰਕਾਰ ਕਹਿ ਕੇ ਨਾਅਰੇ ਲਗਾਏ ਗਏ।
ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨਾਂ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)
ਰਵਾਨਗੀ ਸਮੇਂ ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ ਤੇ ਪ੍ਰਕਾਸ਼ ਸਿੰਘ ਮਾਹਲ ਨੇ ਕਿਹਾ ਕਿ ਗਰੀਬਾਂ ਦਾ ਹੱਕ ਖਾਣ ਵਾਲੀ ਕਾਂਗਰਸ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਚੁੱਕਾ ਹੈ ਤੇ ਜਨਤਾ ਕੈਪਟਨ ਦੇ ਭ੍ਰਿਸ਼ਟ ਮੰਤਰੀ ਤੇ ਕੈਪਟਨ ਸਰਕਾਰ ਨੂੰ ਕਦਾਚਿੱਤ ਵੀ ਨਹੀਂ ਬਖਸ਼ੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕ ਭਲਾਈ ਮੰਤਰੀ ਨਹੀਂ ਬਲਕਿ ਲੋਕ ਬੁਰਾਈ ਮੰਤਰੀ ਤੇ ਸਾਧੂ ਦੇ ਨਾਮ 'ਤੇ ਸ਼ੈਤਾਨ ਪਾਲ ਰੱਖਿਆ ਹੈ। ਇਸ ਸਕਾਲਰਸ਼ਿਪ ਨਾਲ ਕਿੰਨੇ ਗਰੀਬ ਬੱਚਿਆਂ ਦਾ ਭਲਾ ਹੋਣਾ ਸੀ, ਜਿਨ੍ਹਾਂ ਦੇ ਢਿੱਡ 'ਚ ਕਾਂਗਰਸ ਨੇ ਲੱਤ ਮਾਰ ਕੇ ਉਨ੍ਹਾਂ ਦਾ ਹੱਕ ਆਪਣੇ ਢਿੱਡਾਂ ਤੇ ਬੰਨ੍ਹ ਲਿਆ ਹੈ।
ਇਹ ਵੀ ਪੜ੍ਹੋ : ਵਰਦੀ ਦੀ ਧੌਂਸ ਦਿਖਾ ਕੇ ਕਾਂਸਟੇਬਲ ਬੀਬੀ ਕਰਦੀ ਸੀ ਤੰਗ, ਦੁਖੀ ਹੋ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਕਤ ਤਿੰਨਾਂ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਜੰਗਲਾਤ ਤੇ ਲੋਕ ਭਲਾਈ ਮੰਤਰੀ ਸਾਧੂ ਸਿੰਘ ਧਰਮਸਰੋਤ ਨੂੰ ਬਰਖ਼ਾਸਤ ਕਰਕੇ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਏ ਕਿਉਂਕਿ ਧਰਮਸਰੋਤ ਦੇ ਬਹੁ ਕਰੋੜੀ ਘਪਲੇ ਦੀ ਜਾਂਚ ਦਾ ਖ਼ੁਲਾਸਾ ਸੀਨੀਅਰ ਆਈ. ਏ. ਐੱਸ. ਅਫ਼ਸਰ, ਐਡੀਸ਼ਨਲ ਚੀਫ਼ ਸੈਕਟਰੀ, ਪ੍ਰਿੰਸੀਪਲ ਸਕੱਤਰ ਵੈਲਫੇਅਰ ਵਲੋਂ ਕੀਤੀ ਜਾਂਚ ਵਿੱਚ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਧਰਮਸਰੋਤ ਤੇ ਉਸਦੇ ਗਲਬੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਗਰੀਬਾਂ ਦਾ ਹੱਕ ਦਿਵਾ ਕੇ ਰਹੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੱਬੀ, ਸ਼ਹਿਰੀ ਜਨਰਲ ਸਕੱਤਰ ਰਜਿੰਦਰ ਪਰਮਾਰ, ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਹੈਰੀ, ਮਨਜੀਤ ਸਿੰਘ ਸੁਲਤਾਨਵਿੰਡ, ਸੁਖਵਿੰਦਰ ਸਿੰਘ ਸੁੱਖ, ਲਾਭ ਸਿੰਘ, ਨਵਦੀਪ ਸਿੰਘ ਅਵਾਨ, ਰਣਜੀਤ ਸਿੰਘ ਚੇਤਨਪੁਰਾ, ਸ਼ੈਲਿੰਦਰ ਸਿੰਘ ਸ਼ੈਲੀ ਦੇ ਇਲਾਵਾ ਭਾਰੀ ਗਿਣਤੀ 'ਚ ਵਰਕਰਾਂ ਨੇ ਰਵਾਨਗੀ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਨਵੇਂ ਆਦੇਸ਼
ਜਦੋਂ ਪਰਿਵਾਰ ਨੇ 'ਕੋਰੋਨਾ ਮ੍ਰਿਤਕ' ਦੇ ਸਸਕਾਰ ਤੋਂ ਪਹਿਲਾਂ ਖੋਲ੍ਹ ਦਿੱਤੀ ਪੈਕ ਕੀਤੀ 'ਲਾਸ਼'...
NEXT STORY