ਅੰਮ੍ਰਿਤਸਰ (ਅਰੁਣ) : ਕੁੜੀ ਦੇ ਸਹੁਰੇ ਪਰਿਵਾਰ ਤੋਂ ਦੁਖੀ ਇਕ ਬਜ਼ੁਰਗ ਵਲੋਂ ਲੋਹੇ ਦੇ ਐਂਗਲ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜੰਡਿਆਲਾ ਗੁਰੂ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਪਿੰਡ ਮੱਲ੍ਹੀਆਂ ਵਾਸੀ ਸੁਖਪ੍ਰੀਤ ਨੇ ਦੱਸਿਆ ਕਿ ਉਸ ਦੀ ਭੈਣ ਪ੍ਰਭਜੋਤ ਦਾ ਵਿਆਹ ਨਵੰਬਰ 2015 'ਚ ਠੱਕਰਪੁਰਾ ਜ਼ਿਲਾ ਤਰਨਤਾਰਨ ਵਾਸੀ ਰਵਿੰਦਰ ਸਿੰਘ ਨਾਲ ਹੋਇਆ ਸੀ, ਵਿਆਹ ਦੇ ਕੁਝ ਚਿਰ ਮਗਰੋਂ ਹੀ ਉਸ ਦੇ ਸਹੁਰਾ ਪਰਿਵਾਰ ਵਲੋਂ ਦਾਜ 'ਚ ਕਾਰ ਲਿਆਉਣ ਲਈ ਭੈਣ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੀ ਭੈਣ ਤੇ ਜੀਜਾ ਅਮਰੀਕਾ ਚਲੇ ਗਏ, ਜਿਥੇ ਜਾ ਕੇ ਰਵਿੰਦਰ ਸਿੰਘ ਮਕਾਨ ਖਰੀਦਣ ਲਈ ਉਸ ਦੀ ਭੈਣ ਨੂੰ ਪੇਕੇ ਘਰੋਂ ਪੈਸੇ ਲਿਆਉਣ ਲਈ ਕਹਿਣ ਲੱਗਾ। 12 ਅਪ੍ਰੈਲ ਦੀ ਰਾਤ ਅਮਰੀਕਾ ਤੋਂ ਉਸ ਦੀ ਭੈਣ ਦਾ ਫੋਨ ਆਇਆ ਤੇ ਉਸ ਨੇ ਪਿਤਾ ਨਾਲ ਗੱਲ ਕਰਵਾਉਣ ਨੂੰ ਕਿਹਾ, ਉਸ ਦੇ ਪਿਤਾ ਨੇ ਕੁੜੀ ਨਾਲ ਗੱਲ ਕਰਨ ਤੋਂ ਤੁਰੰਤ ਬਾਅਦ ਲੋਹੇ ਦੀ ਰਾਡ ਨਾਲ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ, ਜਿੰਦਰ ਕੌਰ, ਰਜਵੰਤ ਕੌਰ ਤੇ ਸਤਿੰਦਰ ਸਿੰਘ ਵਾਸੀ ਠੱਕਰਪੁਰਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬਡੂੰਗਰ ਖਿਲਾਫ ਪਟਿਆਲਾ 'ਚ ਪ੍ਰਦਰਸ਼ਨ
NEXT STORY