ਅੰਮ੍ਰਿਤਸਰ (ਮਮਤਾ)-ਸਿੱਖ ਧਰਮ ਇੰਟਰਨੈਸ਼ਨਲ ਮੁਖੀ ਅਤੇ ਸਵ. ਸਿੰਘ ਸਾਹਿਬ ਹਰਭਜਨ ਸਿੰਘ ਖਾਲਸਾ ਯੋਗੀ ਦੇ ਸਪੁੱਤਰ ਕੁਲਬੀਰ ਸਿੰਘ ਖਾਲਸਾ ਨੇ ਤਿੱਬਤੀ ਲੋਕਾਂ ਦੇ ਧਾਰਮਕ ਆਗੂ ਹੌਲੀਨੈੱਸ 14ਵੇਂ ਦਲਾਈ ਲਾਮਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦਾ ਮਾਣ ਵਧਾਉਂਦੇ ਹੋਏ ਸਾਲ-ਭਰ ਚੱਲਣ ਵਾਲੇ ਜਸ਼ਨਾਂ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੱਬਤੀ ਚੋਲਾ ਪਾ ਕੇ 15ਵੀਂ ਸਦੀ ਵਿਚ ਪੂਰਬੀ ਅਤੇ ਪੱਛਮੀ ਤਿੱਬਤ ਦੀ ਯਾਤਰਾ ਕੀਤੀ ਸੀ ਅਤੇ ਇਸ ਖੇਤਰ ’ਤੇ ਉਨ੍ਹਾਂ ਨੇ ਇਕ ਡੂੰਘਾ ਪ੍ਰਭਾਵ ਪਾਇਆ ਸੀ। ਅਨਮੋਲ ਸਿੱਖਿਅਕ ਦੇ ਤੌਰ ’ਤੇ ਜਾਣੇ ਜਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਪੂਰਬੀ ਤਿੱਬਤ ਦੇ ਬੋਧੀ ਮੱਠਾਂ ਵਿਚ ਦੇਖੀਆਂ ਜਾ ਸਕਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਆਤਮਾ ਦੀ ਸਰਵ-ਵਿਆਪਕਤਾ ਦੀਆਂ ਅਤੇ ਮਨੁੱਖਤਾ ਦੀਆਂ ਸਾਮਾਨਤਾ ਦੀਆਂ ਪ੍ਰਕਾਸ਼ਤ ਸਿੱਖਿਆਵਾਂ ਅੱਜ ਵੀ ਤਿੱਬਤ ਵਿਚ ਪ੍ਰਚੱਲਿਤ ਹਨ। ਦਲਾਈਲਾਮਾ ਬਾਰੇ ਦੱਸਦੇ ਹੋਏ ਕੁਲਬੀਰ ਸਿੰਘ ਖਾਲਸਾ ਨੇ ਕਿਹਾ ਕਿ ਦਲਾਈਲਾਮਾ ਨੇ ਮਨੁੱਖਤਾ ਦੀ ਸੇਵਾ ਕਰਨ ਲਈ ਅਤੇ ਸੰਸਾਰ ਵਿਚ ਧਾਰਮਕਤਾ ਦੀ ਸਥਾਪਨਾ ਕਰਨ ਲਈ ਆਪਣੇ ਕੰਮ ਨੂੰ ਜਾਰੀ ਰੱਖਿਆ ਹੋਇਆ ਹੈ। ਕੁਲਬੀਰ ਸਿੰਘ ਨੇ ਕਿਹਾ ਕਿ ਦਲਾਈਲਾਮਾ ਅਤੇ ਉਨ੍ਹਾਂ ਦੇ ਲੋਕਾਂ ਨੇ ਬਹੁਤ ਸੰਘਰਸ਼ ਕੀਤਾ ਹੈ ਅਤੇ ਇਸ ਤਰ੍ਹਾਂ ਸ਼ਾਂਤੀ ਅਤੇ ਆਸ ਨਾਲ ਉਨ੍ਹਾਂ ਨੂੰ ਗੱਲ ਕਰਦੇ ਦੇਖਣਾ ਇਕ ਬਹੁਤ ਹੀ ਸ਼ਾਨਦਾਰ ਅਨੁਭਵ ਹੈ। ਉਨ੍ਹਾਂ ਦਾ ਨਿਰੰਤਰ ਸੰਦੇਸ਼ ਰਿਹਾ ਹੈ ਕਿ ਮਨੁੱਖਤਾ ਨੂੰ ਪ੍ਰੇਮ ਅਤੇ ਸ਼ਾਂਤੀ ਨਾਲ ਇਕਜੁਟ ਕਰਨ ਤੋਂ ਇਲਾਵਾ ਮੌਜੂਦਾ ਸਮੇਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਸਾਨੂੰ ਲਾਲਚ ਅਤੇ ਘ੍ਰਿਣਾ ਨੂੰ ਤਿਆਗਦੇ ਹੋਏ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਲੋਕਾਂ ਨੂੰ ਸਮਾਨਤਾ ਨਾਲ ਦੇਖਦੇ ਹੋ। ਸਿੱਖ ਸਿੱਖਿਆ ‘ਸਰਬੱਤ ਦਾ ਭਲਾ’ ਦਾ ਵੀ ਇਹੋ ਸੰਦੇਸ਼ ਹੈ-ਸਾਰੇ ਲੋਕਾਂ ਦਾ ਭਲਾ ਮੰਗਣਾ। ਅਸੀਂ ਇਸ ਵਿਚ ਹੀ ਯਕੀਨ ਕਰਦੇ ਹਾਂ।
ਲੋਕਾਂ ਵੱਲੋਂ ਵਿਭਾਗ ਵਿਰੁੱਧ ਨਾਅਰੇਬਾਜ਼ੀ
NEXT STORY