ਜਲੰਧਰ (ਰਵਿੰਦਰ)— ਖਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਆਪਣੇ ਖਤਰਨਾਕ ਇਰਾਦਿਆਂ ਨਾਲ ਪੰਜਾਬ 'ਚ ਦਾਖਲ ਹੋ ਚੁੱਕਾ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਪੰਜਾਬ 'ਚ ਹਰ ਸਮੇਂ ਸਾਏ ਦੀ ਤਰ੍ਹਾਂ ਮੰਡਰਾ ਰਹੇ ਹਨ। ਜਲੰਧਰ ਤੋਂ ਅੰਸਾਰ ਗਜ਼ਵਤ-ਉਲ-ਹਿੰਦ ਦੇ 5 ਅੱਤਵਾਦੀ ਘਾਤਕ ਹਥਿਆਰਾਂ ਨਾਲ ਗ੍ਰਿਫਤਾਰ ਹੋ ਚੁੱਕੇ ਹਨ। ਖੁਫੀਆ ਏਜੰਸੀਆਂ ਵੱਡੇ ਹਮਲੇ ਦਾ ਡਰ ਜ਼ਾਹਿਰ ਕਰ ਚੁੱਕੀਆਂ ਹਨ । ਆਰਮੀ ਚੀਫ ਪੰਜਾਬ 'ਚ ਖਤਰੇ ਦੇ ਸੰਕੇਤ ਦੇ ਚੁੱਕੇ ਹਨ ਅਤੇ ਅੱਤਵਾਦੀ ਅੰਮ੍ਰਿਤਸਰ 'ਚ ਹਮਲਾ ਵੀ ਕਰ ਚੁੱਕੇ ਹਨ। ਇਨ੍ਹਾਂ ਸਾਰਿਆਂ ਦੇ ਬਾਵਜੂਦ ਸ਼ਾਇਦ ਜਲੰਧਰ ਪੁਲਸ ਦੀ ਨੀਂਦ ਅਜੇ ਟੁੱਟੀ ਨਹੀਂ ਹੈ।

ਐਤਵਾਰ ਸਵੇਰੇ ਤਕਰੀਬਨ 11:30 ਵਜੇ ਅੰਮ੍ਰਿਤਸਰ ਦੇ ਰਾਜਾਸਾਂਸੀ ਨਿਰੰਕਾਰੀ ਭਵਨ 'ਚ ਗ੍ਰੇਨੇਡ ਨਾਲ ਅੱਤਵਾਦੀਆਂ ਨੇ ਹਮਲਾ ਕੀਤਾ। ਹਮਲੇ ਤੋਂ ਬਾਅਦ ਜਲੰਧਰ ਪੁਲਸ ਕਿੰਨੀ ਚੌਕਸ ਹੈ ਇਸ ਨੂੰ ਲੈ ਕੇ 'ਜਗ ਬਾਣੀ' ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਜਾਣਿਆ ਕਿ ਜਲੰਧਰ ਪੁਲਸ ਦੇ ਹੱਥਾਂ 'ਚ ਸ਼ਹਿਰ ਦੇ ਲੋਕ ਕਿੰਨੇ ਸੁਰੱਖਿਅਤ ਹਨ। ਸਭ ਤੋਂ ਪਹਿਲਾਂ ਜਲੰਧਰ ਦੇ ਨਿਰੰਕਾਰੀ ਭਵਨ ਦਾ ਦੌਰਾ ਕੀਤਾ, ਜਿੱਥੇ ਸੁਰੱਖਿਆ ਪ੍ਰਤੀ ਪੁਲਸ ਬਿਲਕੁਲ ਅਣਜਾਣ ਹੈ। ਹਾਲਾਂਕਿ 'ਜਗ ਬਾਣੀ' ਟੀਮ ਦੇ ਜਾਣ ਦੇ ਇਕ ਘੰਟੇ ਬਾਅਦ ਪੁਲਸ ਨਿਰੰਕਾਰੀ ਭਵਨ ਪਹੁੰਚੀ। ਅੰਦਰ ਅਤੇ ਬਾਹਰ ਫੋਟੋ ਸੈਸ਼ਨ ਕਰਵਾਇਆ ਅਤੇ ਫਿਰ ਮੌਕੇ ਤੋਂ ਚਲਦੀ ਬਣੀ। ਬਾਅਦ 'ਚ ਦੇਰ ਸ਼ਾਮ ਜੂਲੋ ਟੀਮ ਦੀ ਇਕ ਗੱਡੀ ਪਰਮਾਨੈਂਟ ਨਿਰੰਕਾਰੀ ਭਵਨ ਦੇ ਬਾਹਰ ਤਾਇਨਾਤ ਕਰ ਦਿੱਤੀ। ਇਸ ਤੋਂ ਬਾਅਦ 'ਜਗ ਬਾਣੀ' ਟੀਮ ਨੇ ਜੋਤੀ ਚੌਕ ਸੰਡੇ ਬਾਜ਼ਾਰ ਦਾ ਦੌਰਾ ਕੀਤਾ। ਸੰਡੇ ਬਾਜ਼ਾਰ ਲੋਕਾਂ ਦੀ ਭੀੜ ਉਮੜੀ ਸੀ ਅਤੇ ਲੋਕ ਜਮ ਕੇ ਖਰੀਦਦਾਰੀ ਕਰ ਰਹੇ ਸਨ ਪਰ ਇਸ ਗੱਲ ਤੋਂ ਅਣਜਾਣ ਕਿ ਪੁਲਸ ਉਨ੍ਹਾਂ ਦੀ ਸੁਰੱਖਿਆ ਵਿਚ ਨਹੀਂ ਹੈ। ਸਿਰਫ ਜੋਤੀ ਚੌਕ ਦੇ ਕੋਲ ਟ੍ਰੈਫਿਕ ਪੁਲਸ ਦੇ ਕੁਝ ਕਰਮਚਾਰੀ ਜ਼ਰੂਰ ਨਜ਼ਰ ਆਏ ਇਸ ਤੋਂ ਬਾਅਦ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵੀ ਖੰਗਾਲਿਆ ਗਿਆ ਪਰ ਚੈਕਿੰਗ ਮੁਹਿੰਮ ਚਲਾਉਣ ਵਾਲੀ ਪੁਲਸ ਇਨ੍ਹਾਂ ਦੋਵਾਂ ਥਾਵਾਂ 'ਤੇ ਵੀ ਨਜ਼ਰ ਨਹੀਂ ਆਈ। ਸ਼ਾਇਦ ਅੰਮ੍ਰਿਤਸਰ ਅੱਤਵਾਦੀ ਹਮਲੇ ਨਾਲ ਜਲੰਧਰ ਪੁਲਸ ਨੇ ਸਬਕ ਨਹੀਂ ਲਿਆ ਸੀ ਅਤੇ ਕਿਸੇ ਵੱਡੀ ਵਾਰਦਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।
ਐਂਟਰੀ ਪੁਆਇੰਟਾਂ 'ਤੇ ਵਧਾਈ ਸੁਰੱਖਿਆ
ਅੰਮ੍ਰਿਤਸਰ ਅੱਤਵਾਦੀ ਹਮਲੇ ਦੇ ਬਾਅਦ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਐਂਟਰੀ ਪੁਆਇੰਟ ਸੀਲ ਕਰਨ ਦਾ ਹੁਕਮ ਦਿੱਤਾ। ਏ. ਡੀ. ਸੀ. ਪੀ. ਸਿਟੀ-1 ਅਤੇ ਏ. ਡੀ. ਸੀ. ਪੀ. ਸਿਟੀ-2 ਨੂੰ ਰਾਤ ਦੇ ਸਮੇਂ ਆਪਣੇ ਆਪਣੇ ਇਲਾਕੇ ਵਿਚ ਚੌਕਸੀ ਵਰਤਣ ਤੇ ਫੀਲਡ ਵਿਚ ਰਹਿਣ ਦਾ ਹੁਕਮ ਦਿੱਤਾ। ਅੰਮ੍ਰਿਤਸਰ ਤੋਂ ਐਂਟਰੀ ਪੁਆਇੰਟ ਬਿਧੀਪੁਰ ਫਾਟਕ, ਨਕੋਦਰ ਤੋਂ ਐਂਟਰੀ ਵਡਾਲਾ ਚੌਕ ਅਤੇ ਕਪੂਰਥਲਾ ਤੋਂ ਐਂਟਰੀ ਬਸਤੀ ਬਾਵਾ ਖੇਲ ਨਹਿਰ ਪੁਲੀ 'ਤੇ ਪੁਲਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਆਉਣ ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਪੁਲਸ ਲੋਕਾਂ ਦੀ ਸੁਰੱਖਿਆ ਵਿਚ ਜੁਟੀ ਹੋਈ ਹੈ।
ਅੰਮ੍ਰਿਤਸਰ ਧਮਾਕਾ : ਫੌਜ ਮੁਖੀ ਨਾਲ ਤਾਰ ਜੋੜਨ 'ਤੇ ਫੂਲਕਾ ਨੇ ਮੰਗੀ ਮੁਆਫੀ
NEXT STORY