ਅੰਮ੍ਰਿਤਸਰ (ਸੁਮਿਤ ਖੰਨਾ) : ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਸਿੱਧੂ ਦਾ ਵਿਭਾਗ ਇਕ ਵਾਰ ਫਿਰ ਸੁਰਖੀਆਂ 'ਚ ਹੈ ਪਰ ਇਸ ਵਾਰ ਨਾਜਾਇਜ਼ ਉਸਾਰੀ ਸ਼ਹਿਰ 'ਚ ਨਹੀਂ ਬਲਕਿ ਨਗਰ ਨਿਗਮ ਦੇ ਅੰਦਰ ਹੋਈ ਹੈ। ਇਸ ਦੇ ਨਵਜੋਤ ਸਿੱਧੂ 'ਤੇ ਲੱਗ ਰਹੇ ਹਨ। ਇਸ ਸਬੰਧੀ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਕੁਝ ਤਸਵੀਰਾਂ ਤੇ ਨਕਸ਼ੇ ਵਿਖਾਉਂਦੇ ਹੋਏ ਦੋਸ਼ ਲਾਇਆ ਕਿ ਨਵਜੋਤ ਸਿੱਧੂ ਨੇ ਕਾਰਪੋਰੇਸ਼ਨ ਦਫਤਰ 'ਚ ਆਪਣੀ ਪਤਨੀ ਲਈ ਲਗਜ਼ਰੀ ਦਫਤਰ ਬਣਵਾਇਆ ਹੈ। ਜਦਕਿ ਸਰਕਾਰੀ ਜਗ੍ਹਾ 'ਚ ਬਣੇ ਇਸ ਦਫਤਰ ਦਾ ਨਾਂ ਤਾ ਨਕਸ਼ਾ ਪਾਸ ਹੋਇਆ, ਤੇ ਨਾ ਹੀ ਕੋਈ ਟੈਂਡਰ ਲੱਗਾ। ਮੰਨਾ ਨੇ ਦੋਸ਼ ਲਾਇਆ ਕਿ ਸਿੱਧੂ ਨੇ ਸੌਦੇਬਾਜ਼ੀਆਂ ਲਈ ਕੈਸ਼ ਕਾਊਂਟਰ ਬਣਾਇਆ ਹੈ। ਦੂਜੇ ਪਾਸੇ ਇਸ ਦਫਤਰ ਸਬੰਧੀ ਜਦੋਂ ਸੀਨੀਅਰ ਡਿਪਟੀ ਮੇਅਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੀ ਦੱਬਵੀਂ ਆਵਾਜ਼ 'ਚ ਇਸ ਦਫਤਰ ਬਣਾਏ ਜਾਣ 'ਤੇ ਸਵਾਲ ਖੜ੍ਹੇ ਕੀਤੇ।
ਵਿਭਾਗ ਨੂੰ ਨਸੀਹਤਾਂ ਦੇਣ ਵਾਲੇ ਸਿੱਧੂ ਵਲੋਂ ਖੁਦ ਹੀ ਨਾਜਾਇਜ਼ ਦਫਤਰ ਬਣਾਏ ਜਾਣ ਨੇ ਜਿਥੇ ਨਵੀਂ ਚਰਚਾ ਛੇੜ ਦਿੱਤੀ ਹੈ, ਉਥੇ ਹੀ ਉਨ੍ਹਾਂ ਦੇ ਆਪਣੇ ਵਿਭਾਗ ਵਾਲੇ ਵੀ ਸਵਾਲ ਚੁੱਕ ਰਹੇ ਹਨ।
ਨਰਸਾਂ ਦੇ ਹੱਕ 'ਚ ਆਏ ਹਰਪਾਲ ਚੀਮਾ, ਸਰਕਾਰ 'ਤੇ ਬੋਲਿਆ ਹਮਲਾ
NEXT STORY