ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਸ਼ੁੱਕਰਵਾਰ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਵ ਮੌਕੇ ਸਿੱਖਾਂ ਦੇ ਛੇਵੇਂ ਤਖਤ ਦੀ ਸਥਾਪਨਾ ਨੂੰ ਲੈ ਕੇ ਪੇਸ਼ ਪ੍ਰਸਤਾਵ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਵੱਖ-ਵੱਖ ਪੰਥਕ ਸੰਗਠਨਾਂ ਤੇ ਉਨ੍ਹਾਂ ਦੇ ਧਾਰਮਿਕ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਖ ਧਰਮ 'ਚ ਸੰਭਵ ਨਹੀਂ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਵਿਵਾਦ ਵੱਧ ਸਕਦਾ ਹੈ।
ਇਸ ਸਬੰਧੀ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਸਿੱਖ ਪੰਥ ਪਹਿਲਾਂ ਹੀ ਕੌਮੀ ਮਸਲਿਆਂ 'ਚ ਉਲਝਿਆ ਹੋਇਆ ਹੈ। ਜੋ ਪ੍ਰੰਪਰਾਵਾਂ ਸਿੱਖ ਧਰਮ 'ਚ ਚੱਲੀਆਂ ਆ ਰਹੀਆਂ ਹਨ ਸਾਨੂੰ ਉਸ 'ਤੇ ਹੀ ਖੜ੍ਹਾ ਹੋਣਾ ਚਾਹੀਦਾ ਹੈ ਤਾਂ ਜੋ ਪੰਥ ਚੜ੍ਹਦੀ ਕਲਾ 'ਚ ਰਹੇ। ਇਸ ਤਰ੍ਹਾਂ ਦੇ ਕੰਮ ਕਰਕੇ ਪੰਥ ਨੂੰ ਪ੍ਰੇਸ਼ਾਨੀਆਂ ਦੇਣਾ ਪੰਥ ਹਿੱਤ 'ਚ ਨਹੀਂ ਹੈ।
ਇਸ 'ਤੇ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਦੇ ਬੁਲਾਰੇ ਪ੍ਰੋ. ਸਰਚੰਦ ਸਿੰਘ ਦਾ ਕਹਿਣਾ ਹੈ ਕਿ ਸਰਨਾ ਦੀ ਇਹ ਕਾਰਵਾਈ ਪੰਥ 'ਚ ਵਹਿਮ ਤੇ ਪਰੇਸ਼ਾਨੀਆਂ ਪੈਦਾ ਕਰਨ ਵਾਲੀ ਹੈ। ਪੰਥ ਦੀ ਸ਼ਕਤੀ ਨੂੰ ਤਾਰ-ਤਾਰ ਕਰਨ ਤੋਂ ਉਹ ਬਾਜ ਆਉਣ।
ਐੱਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਵੀ ਪ੍ਰਸਤਾਵ ਨੂੰ ਅਰਥਹੀਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਅਜਿਹੀਆਂ ਹਰਕਤਾਂ ਉਸ ਸਮੇਂ ਕਰਦਾ ਹੈ ਜਦੋਂ ਉਸ ਦੀ ਮੱਤ ਮਾਰੀ ਜਾਂਦਾ ਹੈ ਤੇ ਸਰਨਾ ਨਾਲ ਅਜਿਹਾ ਹੀ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਖਤ ਦੀ ਸਥਾਪਨਾ ਕਿਸੇ ਵਿਅਕਤੀ ਵਿਸ਼ੇਸ਼ ਦੇ ਕਹਿਣ 'ਤੇ ਨਹੀਂ ਹੁੰਦੀ। ਇਸ ਦੇ ਲਈ ਪੂਰੀ ਕੌਮ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ। ਨਨਕਾਣਾ ਸਾਹਿਬ ਪਹਿਲੇ ਗੁਰੂ ਸਾਹਿਬ ਦਾ ਜਨਮ ਸਥਾਨ ਹੈ ਤੇ ਉਸ ਦਾ ਆਪਣਾ ਮਹੱਤਵ ਹੈ।
ਐੱਸ.ਜੀ.ਪੀ.ਸੀ. ਮੈਂਬਰ ਐਡਵੋਕੇਟ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਸਰਨਾ ਹਮੇਸ਼ਾ ਹੀ ਪੰਥ 'ਚ ਦਰਾਰ ਪਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ। ਉਹ ਹਮੇਸ਼ਾ ਕਾਂਗਰਸ ਦੀਆਂ ਨੀਤੀਆਂ 'ਤੇ ਚੱਲਦੇ ਹਨ, ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕ ਦੀਆਂ ਗੱਲਾਂ 'ਚ ਨਾ ਆਉਣ ਤੇ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਉਣ। ਐੱਸ.ਜੀ.ਪੀ.ਸੀ. ਦੇ ਸਾਬਕਾ ਮੈਂਬਰ ਤੇ ਅਕਾਲ ਤਖਤ ਦੀ ਫੌਜ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਵੀ ਸਰਨਾ ਦੇ ਇਸ ਪ੍ਰਸਤਾਵ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਸਿੱਖੀ 'ਚ ਪੰਜ ਦਾ ਬਦਲ ਹੈ। ਚਾਹੇ ਪੰਜ ਪਿਆਰੇ ਚਾਹੇ ਪੰਜ ਪ੍ਰਧਾਨ। ਗੁਰੂ ਜੀ ਨੇ ਇਥੋਂ ਹੀ ਹੁਕਮਨਾਮਾ ਸੁਣਾਇਆ ਹੋਵੇ ਉਥੇ ਹੀ ਤਖਤ ਸਾਹਿਬ ਸਖਾਪਤ ਹੋਇਆ ਹੈ।
ਆਡੀਓ ਵਿਵਾਦ 'ਤੇ ਆਈ. ਜੀ. ਵਲੋਂ ਮਹਿਲਾ ਐੱਸ. ਐੱਚ. ਓ. ਨੂੰ ਝਾੜ
NEXT STORY