ਬਠਿੰਡਾ (ਪਰਮਿੰਦਰ) — ਪੰਜਾਬ ਦੇ ਆਂਗਨਬਾੜੀ ਕੇਂਦਰਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ 'ਚ ਵੱਧ ਸਕਦੀਆਂ ਹਨ। ਸਰਕਾਰ ਨੇ ਉਕਤ ਕੇਂਦਰਾਂ ਦਾ ਕਿਰਾਇਆ ਇਕ ਸਾਲ ਤੋਂ ਨਹੀਂ ਦਿੱਤਾ ਹੈ। ਇਹ ਹੀ ਨਹੀਂ ਬਠਿੰਡਾ ਦੇ ਆਂਗਨਬਾੜੀ ਕੇਂਦਰਾਂ ਦਾ ਕਿਰਾਇਆ ਤਾਂ 2 ਸਾਲ ਤੋਂ ਅਦਾ ਨਹੀਂ ਕੀਤਾ ਗਿਆ। ਲੰਮੇ ਸਮੇਂ ਤੋਂ ਕਿਰਾਇਆ ਨਾ ਮਿਲਣ ਦੇ ਕਾਰਨ ਕੇਂਦਰਾਂ ਦਾ ਭਵਿੱਖ ਖਤਰੇ 'ਚ ਹਨ। ਉਕਤ ਖੁਲਾਸਾ ਆਲ ਪੰਜਾਬ ਆਂਗਨਬਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਖੇਤਰ ਦੀ ਇਕ ਬੈਠਕ 'ਚ ਕੀਤਾ ਗਿਆ। ਟੀਚਰਜ਼ ਹੋਮ 'ਚ ਆਯੋਜਿਤ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ। ਇਸ ਮੌਕੇ ਸੂਬਾ ਆਗੂਆਂ ਦੇ ਇਲਾਵਾ, ਜ਼ਿਲਾ ਪ੍ਰਧਾਨ, ਬਲਾਕ ਪ੍ਰਧਾਨ ਤੇ ਸਰਕਲ ਪ੍ਰਧਾਨਾਂ ਨੇ ਵੀ ਸ਼ਿਰਕਤ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਕਿਰਾਇਆ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਸੰਘਰਸ਼ ਦਾ ਬਿਗੁਲ ਬਜਾਇਆ ਜਾਵੇਗਾ।
ਰਾਸ਼ਨ ਦੇ ਪੈਸੇ ਵੀ ਨਹੀਂ ਹੋ ਰਹੇ ਜਾਰੀ
ਹਰਗੋਬਿੰਦ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਸ਼ਨ ਦੇ ਪੈਸਿਆਂ ਨੂੰ ਵੀ ਰੋਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਫੰਡ ਵੀ ਰੋਕੇ ਹੋਏ ਹਨ। ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹ ਵੀ ਸਮੇਂ 'ਤੇ ਨਹੀਂ ਮਿਲ ਰਹੀ। ਉਨ੍ਹਾਂ ਨੇ ਦੱਸਿਆ ਕਿ ਜੇਕਰ 1 ਫਰਵਰੀ ਤਕ ਉਕਤ ਪੈਸੇ ਜਾਰੀ ਨਾ ਕੀਤੇ ਗਏ ਤਾਂ ਮੁਲਾਜ਼ਮ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਸਥਿਤ ਦਫਤਰ ਦਾ ਘਿਰਾਓ ਕਰਨ ਨੂੰ ਮਜ਼ਬੂਰ ਹੋਣਗੇ। ਇਸ ਮੌਕੇ ਸੰਗਠਨ ਦਾ 2018 ਦਾ ਕੈਲੇਂਡਰ ਵੀ ਜਾਰੀ ਕੀਤਾ ਗਿਆ।
ਮੁਲਾਜ਼ਮਾਂ ਨੂੰ ਰੈਗੁਲਰ ਕਰਨ ਦੀ ਮੰਗ
ਆਗੂਆਂ ਨੇ ਕਿਹਾ ਕਿ ਆਂਗਨਬਾੜੀ ਕੇਂਦਰਾਂ ਤੋਂ ਛੋਟੇ ਬੱਚਿਆਂ ਨੂੰ ਦਾਖਲ ਨਾ ਕਰਨ ਦੇ ਫੈਸਲੇ ਨੂੰ ਵਾਪਸ ਕਰਵਾਉਣਾ ਮੁਲਾਜ਼ਮਾਂ ਦੀ ਵੱਡੀ ਜਿੱਤ ਹੈ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਜਦ ਤਕ ਪੰਜਾਬ ਸਰਕਾਰ ਆਂਗਨਬਾੜੀ ਵਰਕਰਾਂ ਨੂੰ 10 ਹਜ਼ਾਰ ਤੇ ਹੈਲਪਰਾਂ ਨੂੰ 5 ਹਜ਼ਾਰ ਰੁਪਏ ਮਹਿਨਤਾਨਾ ਦੇਣਾ ਸ਼ੁਰੂ ਨਹੀਂ ਕਰਦੀ ਉਦੋਂ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਰੈਗੁਲਰ ਕਰਕੇ ਵਰਕਰਾਂ ਨੂੰ 24 ਹਜ਼ਾਰ ਤੇ ਹੈਲਪਰਾਂ ਨੂੰ 18 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ।
ਲੜਕੀਆਂ ਦੇ ਉਨਤੀ ਵੱਲ ਵੱਧਦੇ ਕਦਮਾਂ ਨੇ ਲੋਹੜੀ ਦੀਆਂ ਖੁਸ਼ੀਆਂ ਨੂੰ ਰੰਗੀਨ ਕੀਤਾ (ਤਸਵੀਰਾਂ)
NEXT STORY