ਫਿਰੋਜ਼ਪੁਰ (ਖੁੱਲਰ) : ਕੈਂਟ ਫਿਰੋਜ਼ਪੁਰ ਵਿਖੇ ਆਰਮੀ ਦੀ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਆਰਮੀ ਦੇ ਜਵਾਨ ਖ਼ਿਲਾਫ 304-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਵਿਤਾ ਪਤਨੀ ਲੇਟ ਮੋਖਾਵਾਸੀ ਪਿੰਡ ਝੋਕ ਹਰੀਹਰ ਨੇ ਦੱਸਿਆ ਕਿ ਮਿਤੀ 25 ਅਕਤੂਬਰ 2010 ਨੂੰ ਆਰਮੀ ਦੀ ਗੱਡੀ ਨੰਬਰ 09 ਸੀ 86237-ਈ 2.5 ਟਨ ਜਿਸ ਨੂੰ ਡਰਾਈਵਰ ਵਿਨੋਦ ਕੁਮਾਰ ਨੰਬਰ 16023667-ਐੱਨ 21 ਰਾਜ ਰਾਈਫਲ ਕੈਂਟ ਫਿਰੋਜ਼ਪੁਰ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ ਅਤੇ ਜਿਸ ਨੇ ਉਸ ਦੇ ਪਤੀ ਮੋਖਾ ਦੇ ਮੋਟਰਸਾਈਕਲ ਨੰਬਰ ਪੀਬੀ ਏਸੀ 7610 ਵਿਚ ਮਾਰੀ।
ਇਸ ਹਾਦਸੇ ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਇਸ ਸਬੰਧੀ ਪਹਿਲਾਂ ਉਸ ਦਾ ਦੋਸ਼ੀ ਪਾਰਟੀ ਨਾਲ ਰਾਜੀਨਾਮਾ ਹੋ ਗਿਆ ਸੀ ਤੇ ਦੋਸ਼ੀ ਪਾਰਟੀ ਵੱਲੋਂ ਮੁਕਰਨ ’ਤੇ ਉਸ ਵੱਲੋਂ ਇਨਸਾਫ ਲਈ ਦਰਖਾਸਤਾਂ ਦਿੱਤੀਆਂ ਗਈਆਂ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਖ਼ੁਸ਼ਖ਼ਬਰੀ, ਜਲਦ ਇਹ ਕਰਨ ਜਾ ਰਹੀ ਸਰਕਾਰ
NEXT STORY