ਤਪਾ ਮੰਡੀ(ਮੇਸ਼ੀ)— ਬੀਤੇ ਦਿਨੀਂ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ 'ਚੋਂ ਪੰਚਕੂਲਾ ਪੁੱਜੀ ਸੰਗਤ ਬੇਸ਼ੱਕ ਸਰਕਾਰੀ ਬੱਸਾਂ ਜਾਂ ਹੋਰ ਵਾਹਨਾਂ ਰਾਹੀਂ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਆਈ ਹੈ ਪਰ ਉਥੇ ਹੋਈਆਂ ਹਿੰਸਕ ਘਟਨਾਵਾਂ ਵਿਚ ਸ਼ਾਮਲ ਲੋਕਾਂ ਦੀ ਪ੍ਰਸ਼ਾਸਨ ਵੱਲੋਂ ਢੁੱਕਵੀਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ । ਦੂਜੇ ਪਾਸੇ ਚੱਲ ਰਹੇ ਡੇਰਿਆਂ ਦੇ ਸਰਚ ਅਭਿਆਨ ਦੌਰਾਨ ਕਬਜ਼ੇ ਵਿਚ ਲਏ ਜਾ ਰਹੇ ਹਥਿਆਰ ਅਤੇ ਹੋਰ ਸਮੱਗਰੀ ਕਰ ਕੇ ਵੀ ਵਧੇਰੇ ਡੇਰਾ ਪ੍ਰੇਮੀਆਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਅੱਜ ਵੀ ਬਣਿਆ ਹੋਇਆ ਹੈ। ਕਿਉਂਕਿ ਸਰਕਾਰ ਵੱਲੋਂ ਘਟਨਾਵਾਂ ਵਿਚ ਸ਼ਾਮਲ ਡੇਰਾ ਕਮੇਟੀਆਂ ਦੇ ਆਗੂਆਂ ਸਣੇ ਡੇਰਾ ਪ੍ਰੇਮੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਆਪਸ ਵਿਚ ਚੱਲ ਰਹੀਆਂ ਪੁਲਸ ਵੱਲੋਂ ਡੇਰਾ ਪ੍ਰੇਮੀਆਂ ਨੂੰ ਫੜਨ ਦੀਆਂ ਅਫਵਾਹਾਂ ਤੇ ਚਰਚਾਵਾਂ ਕਰ ਕੇ ਕੁਝ ਸਬੰਧਿਤ ਵਿਅਕਤੀ ਪੁਲਸ ਦੇ ਸ਼ਿਕੰਜੇ ਤੋਂ ਆਪਣਾ ਬਚਾਅ ਕਰਨ ਲਈ 25 ਤੋਂ 29 ਅਗਸਤ ਤੱਕ ਦੇ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਤੱਕ ਪਹੁੰਚ ਬਣਾ ਰਹੇ ਹਨ। ਇਕ ਪ੍ਰਾਈਵੇਟ ਡਾਕਟਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਡੇਰਾ ਪ੍ਰੇਮੀ, ਜੋ 25 ਅਗਸਤ ਤੋਂ ਅੱਜ ਤੱਕ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲੇ, ਉਹ ਵੀ ਕੋਈ ਪੁਲਸ ਦੀ ਪੁੱਛਗਿੱਛ ਤੋਂ ਡਰਦਿਆਂ ਡਾਕਟਰੀ ਮੈਡੀਕਲ ਰਿਪੋਰਟਾਂ ਤਿਆਰ ਕਰਵਾਉਣ ਲਈ ਮਿੰਨਤਾਂ ਤਰਲੇ ਕਰਦੇ ਨਜ਼ਰ ਆ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਸ਼ਹਿਰ ਦੇ ਵਧੇਰੇ ਡਾਕਟਰਾਂ ਨੇ ਗੈਰ-ਕਾਨੂੰਨੀ ਅਤੇ ਬਿਨਾਂ ਦਾਖਲ ਹੋਇਆਂ ਅਜਿਹੇ ਮੈਡੀਕਲ ਸਰਟੀਫਿਕੇਟ ਬਣਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਹਫਤੇ ਬਾਅਦ ਰੇਲ ਲਾਈਨਾਂ 'ਤੇ ਦੌੜੀਆਂ ਪੈਸੰਜਰ ਟ੍ਰੇਨਾਂ
NEXT STORY