ਫਿਰੋਜ਼ਪੁਰ(ਮਲਹੋਤਰਾ, ਕੁਮਾਰ, ਪਰਮਜੀਤ, ਸ਼ੈਰੀ)-ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਦੇ ਮੈਂਬਰ ਬਾਬੂ ਸਿੰਘ ਪੰਜਾਵਾ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਵਿਜੀਲੈਂਸ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਪੰਜਾਵਾ ਨੂੰ ਮੁਦਈ ਮੇਜਰ ਸਿੰਘ ਵਾਸੀ ਪਿੰਡ ਧੋਲਾ ਤਹਿਸੀਲ ਤਪਾ ਜ਼ਿਲਾ ਬਰਨਾਲਾ ਦੀ ਦਰਖਾਸਤ ਦਾ ਫੈਸਲਾ ਉਸਦੇ ਹੱਕ 'ਚ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ 32 ਬੋਰ ਦਾ ਲਾਇਸੈਂਸੀ ਰਿਵਾਲਵਰ ਅਤੇ 16 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਲੰਬੀ ਦੀ ਪੁਲਸ ਨੇ ਜ਼ਿਲਾ ਮੈਜਿਸਟਰੇਟ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਹਥਿਆਰ ਆਪਣੇ ਕੋਲ ਰੱਖਣ ਦੇ ਦੋਸ਼ 'ਚ ਵੱਖਰੇ ਤੌਰ 'ਤੇ 188 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੇਜਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਿੰਡ ਦੇ ਗੁਰਜੰਟ ਸਿੰਘ ਨੇ ਉਸ ਦੇ ਖਿਲਾਫ ਜਾਤੀ ਸੂਚਕ ਸ਼ਬਦ ਬੋਲਣ ਸਬੰਧੀ ਪੰਜਾਬ ਸਟੇਟ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਕੋਲ ਦਰਖਾਸਤ ਦਿੱਤੀ ਸੀ, ਜਿਸ ਦੀ ਜਾਂਚ ਕਮਿਸ਼ਨ ਮੈਂਬਰ ਬਾਬੂ ਸਿੰਘ ਪੰਜਾਵਾ ਦੇ ਕੋਲ ਸੀ।
ਦੋਸ਼ੀ ਬਾਬੂ ਸਿੰਘ ਪੰਜਾਵਾ ਨੇ ਦਰਖਾਸਤ ਦਾ ਫੈਸਲਾ ਮੇਜਰ ਸਿੰਘ ਦੇ ਹੱਕ 'ਚ ਕਰਨ ਲਈ ਕਥਿਤ ਤੌਰ 'ਤੇ ਪੰਜ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਦੋਵਾਂ 'ਚ ਢਾਈ ਲੱਖ ਰੁਪਏ 'ਚ ਸੌਦਾ ਤੈਅ ਹੋ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਸੌਦੇ ਅਨੁਸਾਰ ਉਸ ਨੇ 22 ਅਕਤੂਬਰ 2017 ਨੂੰ ਢਾਈ ਲੱਖ ਰੁਪਏ ਬਾਬੂ ਸਿੰਘ ਪੰਜਾਵਾ ਨੂੰ ਦੇ ਦਿੱਤੇ ਅਤੇ 24 ਅਕਤੂਬਰ ਨੂੰ ਦੋਸ਼ੀ ਬਾਬੂ ਸਿੰਘ ਪੰਜਾਵਾ ਨੇ ਉਸ ਦੇ ਹੱਕ 'ਚ ਕੀਤੇ ਫੈਸਲੇ ਦੀ ਕਾਪੀ 2-3 ਦਿਨ 'ਚ ਲੰਬੀ ਤੋਂ ਆ ਕੇ ਲੈ ਜਾਣ ਲਈ ਕਿਹਾ ਤੇ 50 ਹਜ਼ਾਰ ਰੁਪਏ ਹੋਰ ਰਿਸ਼ਵਤ ਦੀ ਮੰਗ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਵਿਭਾਗ ਦੀ ਟੀਮ ਨੇ ਲੰਬੀ 'ਚ ਛਾਪਾ ਮਾਰ ਕੇ ਬਾਬੂ ਸਿੰਘ ਪੰਜਾਵਾ ਨੂੰ ਗ੍ਰਿਫਤਾਰ ਕਰ ਕੇ ਉਸਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
36 ਬੋਤਲਾਂ ਨਾਜਾਇਜ਼ ਸ਼ਰਾਬ ਫੜੀ, 1 ਕਾਬੂ
NEXT STORY