ਚੰਡੀਗੜ੍ਹ— ਇਥੋਂ ਦੇ ਆਈ.ਟੀ. ਪਾਰਕ ਥਾਣਾ ਇਲਾਕੇ ਦੇ ਦੋ ਪੁਲਸ ਕਰਮਚਾਰੀ ਇਕ ਮਾਮਲੇ ਸਬੰਧੀ ਜਾਂਚ ਕਰਨ ਪਹੁੰਚੇ ਸਨ। ਜਿਨ੍ਹਾਂ ਨੌਜਵਾਨਾਂ ਦੀ ਪੁਲਸ ਜਾਂਚ ਕਰਨ ਪਹੁੰਚੀ ਸੀ, ਉਨ੍ਹਾਂ ਦੋਵਾਂ ਨੌਜਵਾਨਾਂ ਨੇ ਪੁਲਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ।
ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ ਖਿਲਾਫ ਛੇੜ—ਛਾੜ ਦਾ ਮਾਮਲਾ ਦਰਜ ਸੀ। ਜਦੋਂ ਪੁਲਸ ਨੇ ਨੌਜਵਾਨਾਂ ਨੂੰ ਰੋਕਿਆ ਤਾਂ ਨੌਜਵਾਨਾਂ ਤੇ ਪੁਲਸ ਵਿਚਾਲੇ ਹੱਥੋ ਪਾਈ ਹੋ ਗਈ। ਹੰਗਾਮਾ ਹੁੰਦੇ ਦੇਖ ਰਾਹਗੀਰਾਂ ਨੇ ਦੋਵਾਂ ਧਿਰਾਂ ਨੂੰ ਵੱਖ ਕੀਤਾ ਪਰ ਨੌਜਵਾਨ ਰਾਹਗੀਰਾਂ ਨਾਲ ਹੀ ਉਲਝ ਗਏ। ਇਸ ਤੋਂ ਬਾਅਦ ਰਾਹਗੀਰਾਂ ਨੇ ਨੌਜਵਾਨਾਂ ਦੀ ਜੰਮ ਕੇ ਕੁਟਮਾਰ ਕੀਤੀ ਤੇ ਉਨ੍ਹਾਂ ਨੂੰ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਪੁਲਸ ਨੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੰਭੀਰ ਅਪਰਾਧ ਕਾਰਨ ਜਗਤਾਰ ਜੌਹਲ ਨੂੰ ਕੀਤਾ ਗ੍ਰਿਫਤਾਰ : ਵਿਦੇਸ਼ ਮੰਤਰਾਲਾ
NEXT STORY