ਲੁਧਿਆਣਾ(ਰਿਸ਼ੀ)- ਏਅਰਗੰਨ ਦੇ ਬਲ 'ਤੇ ਰਾਹਗੀਰਾਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲੇ 4 ਦੋਸਤਾਂ ਦੇ ਗਿਰੋਹ ਦਾ ਸੀ. ਆਈ. ਏ.-2 ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ ਸਨੈਚਿੰਗ ਦੇ 10 ਮੋਬਾਇਲ, ਵਾਰਦਾਤ 'ਚ ਪ੍ਰਯੋਗ ਕੀਤਾ ਮੋਟਰਸਾਈਕਲ ਤੇ 1 ਏਅਰਗੰਨ ਸਮੇਤ 10 ਛੁਰੇ ਬਰਾਮਦ ਕਰ ਕੇ ਥਾਣਾ ਫੋਕਲ ਪੁਆਇੰਟ 'ਚ ਕੇਸ ਦਰਜ ਕੀਤਾ ਹੈ। ਇੰਸ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਮਨਦੀਪ ਸਿੰਘ, ਗਗਨਦੀਪ ਸਿੰਘ ਨਿਵਾਸੀ ਗੋਬਿੰਦ ਨਗਰ, ਪੁਸ਼ਵਿੰਦਰ ਸਿੰਘ ਨਿਵਾਸੀ ਲਛਮਣ ਨਗਰ ਤੇ ਪ੍ਰਗਟ ਸਿੰਘ ਨਿਵਾਸੀ ਰਸੀਲਾ ਨਗਰ ਦੇ ਰੂਪ ਵਿਚ ਹੋਈ ਹੈ। ਸਾਰਿਆਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਹਨ ਤੇ ਕੁੱਝ ਸਮਾਂ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਏ ਹਨ। ਇਸ ਗਿਰੋਹ ਵਲੋਂ ਐਤਵਾਰ ਦੁਪਹਿਰ 4.30 ਵਜੇ ਆਪਣੇ ਦੋਸਤ ਦੇ ਘਰ ਮੁੰਡੀਆਂ ਤੋਂ ਪੈਦਲ ਆ ਰਹੇ ਮੁਹੰਮਦ ਅਰਮਦ ਨਿਵਾਸੀ ਜੀਵਨ ਨਗਰ ਤੋਂ ਗੰਨ ਪੁਆਇੰਟ 'ਤੇ ਮੋਬਾਈਲ ਫੋਨ ਤੇ 1500 ਰੁਪਏ ਲੁੱਟੇ ਸਨ, ਜਿਸ ਦੇ ਬਾਅਦ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਨੂੰ ਜਮਾਲਪੁਰ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ।
ਪੁਲਸ ਅਨੁਸਾਰ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਜੁਰਮਾਨਾ ਤੇ ਹੋਰ ਫੀਸਾਂ ਦੀ ਵਸੂਲੀ ਲਈ ਰੇਲਵੇ ਸਟਾਫ ਹੋਵੇਗਾ ਡਿਜੀਟਲ ਮਸ਼ੀਨਾਂ ਨਾਲ ਲੈਸ
NEXT STORY