ਲੁਧਿਆਣਾ(ਵਿਪਨ)-ਰੇਲਵੇ ਪ੍ਰਸ਼ਾਸਨ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਅਤੇ ਟਰੇਨ ਯਾਤਰਾ ਦੌਰਾਨ ਕਈ ਹੋਰ ਫੀਸਾਂ ਵਸੂਲਣ ਲਈ ਸਟਾਫ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਜਾ ਰਿਹਾ ਹੈ ਅਤੇ ਟਿਕਟ ਦਲਾਲਾਂ 'ਤੇ ਨਕੇਲ ਕੱਸਣ ਲਈ ਟਿਕਟ ਚੈਕਿੰਗ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਚੌਕਸ ਰਹਿ ਕੇ ਡਿਊਟੀ ਦੇਣ ਲਈ ਕਿਹਾ ਗਿਆ ਹੈ। ਜੇਕਰ ਕੋਈ ਵਿਅਕਤੀ ਕਿਸੇ ਕਾਰਨ ਟਰੇਨ 'ਚ ਬਿਨਾਂ ਟਿਕਟ ਹੀ ਚੜ੍ਹ ਜਾਂਦਾ ਹੈ ਜਾਂ ਕੋਈ ਬੇਟਿਕਟ ਯਾਤਰਾ ਕਰਦੇ ਹੋਏ ਫੜਿਆ ਜਾਣ 'ਤੇ ਉਸ ਕੋਲ ਨਕਦੀ ਹੋਣ ਦੀ ਗੱਲ ਕਹਿੰਦਾ ਹੈ ਤਾਂ ਰੇਲ ਪ੍ਰਸ਼ਾਸਨ ਨੇ ਇਸ ਗੱਲ ਦਾ ਵੀ ਹੱਲ ਲੱਭ ਲਿਆ ਹੈ। ਅਜਿਹੇ ਯਾਤਰੀਆਂ ਤੋਂ ਜੁਰਮਾਨਾ ਵਸੂਲਣ ਲਈ ਟਿਕਟ ਚੈਕਿੰਗ ਸਟਾਫ ਦੇ ਹੱਥ ਵਿਚ ਪੀ. ਓ. ਐੱਸ. (ਸਵਾਈਪ) ਮਸ਼ੀਨਾਂ ਫੜਾਉਣ ਜਾ ਰਿਹਾ ਹੈ। ਇਨ੍ਹਾਂ ਮਸ਼ੀਨਾਂ ਰਾਹੀਂ ਬੇਟਿਕਟ ਯਾਤਰੀ, ਆਰ. ਏ. ਸੀ. 'ਤੇ ਯਾਤਰਾ ਕਰਨ ਵਾਲੇ ਯਾਤਰੀ (ਜਿਨ੍ਹਾਂ ਨੂੰ ਕੋਚ 'ਚ ਸੀਟ ਖਾਲੀ ਰਹਿਣ 'ਤੇ ਟਿਕਟ ਚੈਕਰ ਵੱਲੋਂ ਸੀਟ ਦੇ ਦਿੱਤੀ ਜਾਂਦੀ ਹੈ ) ਅਜਿਹੇ ਯਾਤਰੀ ਅਤੇ ਟਰੇਨ ਵਿਚ ਯਾਤਰਾ ਦੌਰਾਨ ਕੋਈ ਬਣਦੀ ਹੋਰ ਫੀਸ ਜਾਂ ਜੁਰਮਾਨਾ ਡੈਬਿਟ, ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰ ਸਕਣਗੇ। ਟਰੇਨਾਂ 'ਚ ਕਥਿਤ ਤੌਰ 'ਤੇ ਲਾਪ੍ਰਵਾਹੀ ਵਰਤ ਕੇ ਡਿਊਟੀ ਕਰਨ ਵਾਲੇ ਟਿਕਟ ਚੈਕਿੰਗ ਵਿਭਾਗ ਦੇ ਕੁੱਝ ਕਰਮਚਾਰੀ ਹੁਣ ਆਪਣੇ ਆਪ ਨੂੰ ਸੁਧਾਰ ਕੇ ਚੌਕਸ ਹੋ ਕੇ ਡਿਊਟੀ ਕਰਨਗੇ। ਟਿਕਟ ਰਾਖਵੀਂ ਕਰਵਾਉਂਦੇ ਸਮੇਂ 6 ਵਿਅਕਤੀ ਇਕ ਟਿਕਟ ਰਾਖਵਾਂਕਰਨ ਫਾਰਮ ਵਿਚ ਟਿਕਟ ਰਾਖਵੀਂ ਕਰਨ ਲਈ ਅਪਲਾਈ ਕਰ ਸਕਦੇ ਹਨ ਅਤੇ ਉਕਤ ਸਾਰੇ ਬਿਨੇਕਾਰਾਂ ਦੀ ਇਕ ਹੀ ਪੀ. ਐੱਨ. ਆਰ. ਨੰਬਰ 'ਤੇ ਟਿਕਟ ਬਣ ਜਾਂਦੀ ਹੈ ਤੇ ਯਾਤਰਾ ਦੌਰਾਨ ਟਿਕਟ ਚੈਕਿੰਗ ਸਟਾਫ ਕਥਿਤ ਤੌਰ 'ਤੇ ਕਈ ਵਾਰ ਲਾਪ੍ਰਵਾਹੀ ਵਰਤ ਕੇ ਸਿਰਫ ਇਕ ਹੀ ਵਿਅਕਤੀ ਦਾ ਪਛਾਣ ਪੱਤਰ ਜਾਂਚ ਕੇ ਅੱਗੇ ਵੱਧ ਜਾਂਦਾ ਹੈ। ਰੇਲ ਪ੍ਰਸ਼ਾਸਨ ਵਲੋਂ ਇਸ ਕਥਿਤ ਲਾਪ੍ਰਵਾਹੀ ਨੂੰ ਰੋਕਣ ਲਈ ਸਾਰੇ ਯਾਤਰੀਆਂ ਦੇ ਪਛਾਣ ਪੱਤਰ ਚੈੱਕ ਕਰਨ ਲਈ ਸਟਾਫ ਨੂੰ ਕਿਹਾ ਗਿਆ ਹੈ।
ਆਪਣੀ ਟਿਕਟ 'ਤੇ ਹੀ ਯਾਤਰਾ ਕਰ ਸਕਣਗੇ ਲੋਕ
ਇਕ ਰਾਖਵੇਂ ਫਾਰਮ 'ਤੇ ਜਿੰਨੇ ਵੀ ਲੋਕਾਂ ਦੀ ਟਿਕਟ ਬਣਾਈ ਗਈ ਹੋਵੇਗੀ, ਉਨ੍ਹਾਂ 'ਤੇ ਸਾਰੇ ਲੋਕਾਂ ਨੂੰ ਯਾਤਰਾ ਦੌਰਾਨ ਆਪਣਾ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਜਾਂ ਰੇਲ ਪ੍ਰਸ਼ਾਸਨ ਵਲੋਂ ਮਾਨਤਾ ਪ੍ਰਾਪਤ ਹੋਰ ਪਛਾਣ ਪੱਤਰਾਂ ਵਿਚੋਂ ਕਿਸੇ ਇਕ ਨੂੰ ਆਪਣੇ ਕੋਲ ਰੱਖਣਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ ਵਾਲੇ ਯਾਤਰੀਆਂ ਨੂੰ ਇਸ ਗੱਲ ਦਾ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ ਕਿਉਂਕਿ ਰਾਖਵੀਂ ਟਿਕਟ 'ਤੇ ਬਿਨਾਂ ਪਛਾਣ ਪੱਤਰ ਵਾਲੇ ਯਾਤਰੀਆਂ ਨੂੰ ਬਿਨਾਂ ਟਿਕਟ ਸਮਝ ਕੇ ਜੁਰਮਾਨਾ ਵਸੂਲ ਕੀਤੇ ਜਾਣ ਦਾ ਨਿਯਮ ਹੈ। ਕਈ ਵਾਰ ਇਕ ਪੀ. ਐੱਨ. ਆਰ. ਵਿਚ ਦਰਜ ਨਾਮੀ ਕਿਸੇ ਵਿਅਕਤੀ ਦੀ ਯਾਤਰਾ ਰੱਦ ਹੋਣ 'ਤੇ ਉਸੇ ਦੇ ਨਾਂ 'ਤੇ ਕਿਸੇ ਹੋਰ ਵਿਅਕਤੀ ਨੂੰ ਯਾਤਰਾ ਲਈ ਲੈ ਕੇ ਚੱਲ ਪੈਂਦੇ ਹਨ, ਜੋ ਕਿ ਰੇਲਵੇ ਦੇ ਨਿਯਮਾਂ ਦੇ ਉਲਟ ਹੈ ਅਤੇ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਟਰੇਨ ਵਿਚ ਟਿਕਟ ਚੈੱਕ ਕਰਦੇ ਸਮੇਂ ਕਥਿਤ ਤੌਰ 'ਤੇ ਟਿਕਟ ਚੈਕਿੰਗ ਸਟਾਫ ਜ਼ਿਆਦਾਤਰ ਟਿਕਟ ਦਿਖਾਉਣ ਵਾਲੇ ਦਾ ਪਛਾਣ ਪੱਤਰ ਦੇਖ ਕੇ ਹੀ ਬਾਕੀ ਯਾਤਰੀਆਂ ਨੂੰ ਸਹੀ ਮੰਨ ਕੇ ਅੱਗੇ ਵਧ ਜਾਂਦੇ ਹਨ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਹਰ ਯਾਤਰੀ ਦੇ ਪਛਾਣ ਪੱਤਰ ਦੀ ਜ਼ਰੂਰ ਜਾਂਚ ਕੀਤੀ ਜਾਵੇ।
ਮਾਮਲਾ ਨਾਬਾਲਗਾ ਦੀ ਬਾਗ 'ਚੋਂ ਮਿਲੀ ਅੱੱਧਨੰਗੀ ਲਾਸ਼ ਦਾ : ਮੋਬਾਇਲ ਲੋਕੇਸ਼ਨਾਂ ਖੰਗਾਲਣ ਲੱਗੀ ਪੁਲਸ
NEXT STORY