ਲੁਧਿਆਣਾ(ਅਨਿਲ)-ਐੱਸ. ਟੀ. ਐੱਫ. ਵੱਲੋਂ ਬੀਤੇ ਦਿਨੀਂ 65 ਗ੍ਰਾਮ ਹੈਰੋਇਨ ਦੀ ਖੇਪ ਸਮੇਤ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਹੌਲਦਾਰ ਪਵਨ ਕੁਮਾਰ ਤੇ ਉਸ ਦੀ ਪ੍ਰੇਮਿਕਾ ਕੁਲਵੰਤ ਕੌਰ ਖਿਲਾਫ ਥਾਣਾ ਮੋਤੀ ਨਗਰ ਵਿਚ ਕੇਸ ਦਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਇਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ। ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਉਕਤ ਦੋਵਾਂ ਤੋਂ ਗੰਭੀਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਨਸ਼ੇ ਦੀ ਖੇਪ ਉਹ ਕਿੱਥੋਂ ਲਿਆਏ ਸਨ ਅਤੇ ਕਿਸ ਨੂੰ ਸਪਲਾਈ ਕਰਨ ਵਾਲੇ ਸਨ ਅਤੇ ਉਨ੍ਹਾਂ ਨਾਲ ਹੋਰ ਕੌਣ ਇਸ ਧੰਦੇ ਵਿਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਪੁਲਸ ਦੀ ਖੁਫੀਆ ਜਾਣਕਾਰੀ ਕਿਹੜੇ ਗਲਤ ਅਨਸਰਾਂ ਤੱਕ ਪਹੁੰਚਾਈ ਗਈ ਹੈ, ਸਬੰਧੀ ਵੀ ਦੋਸ਼ੀ ਹੌਲਦਾਰ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਗੁਰੂ ਨਗਰੀ 'ਚ 34 ਏਕੜ ਜਗ੍ਹਾ ਵਿਚ ਸਥਾਪਤ ਹੋਵੇਗਾ ਸਪੋਰਟਸ ਪਾਰਕ
NEXT STORY