ਜਗਰਾਓਂ(ਜਸਬੀਰ ਸ਼ੇਤਰਾ)–ਜਗਰਾਓਂ ਪੁਲਸ ਨੇ ਤਿੰਨ ਵੱਖ-ਵੱਖ ਥਾਵਾਂ ਤੋਂ 600 ਖੁੱਲ੍ਹੀਆਂ ਨਸ਼ੇ ਦੀਆਂ ਗੋਲੀਆਂ, 5 ਗ੍ਰਾਮ ਹੈਰੋਇਨ ਅਤੇ 2 ਕਿਲੋ ਭੁੱਕੀ ਸਮੇਤ ਮੁਲਜ਼ਮਾਂ ਫੜੀ ਹੈ। ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਜਨਕ ਰਾਜ ਨੇ ਦੱਸਿਆ ਕਿ ਗਸ਼ਤ ਦੌਰਾਨ ਕਾਉਂਕੇ ਕਲਾਂ ਨੇੜਿਓਂ ਡੇਵਿਡ ਮਸੀਹ ਵਾਸੀ ਜ਼ੀਰਾ ਨੂੰ ਸ਼ੱਕ ਦੇ ਆਧਾਰ 'ਤੇ ਫੜ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਕਾਉਂਕੇ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਜਗਰੂਪ ਸਿੰਘ ਉਰਫ ਜੂਪਾ ਵਾਸੀ ਕੋਕਰੀ ਬੁੱਟਰਾਂ (ਮੋਗਾ) ਨੂੰ 2 ਕਿਲੋ ਭੁੱਕੀ ਸਮੇਤ ਕਾਬੂ ਕੀਤਾ। ਉਕਤ ਦੋਹਾਂ ਮੁਲਜ਼ਮਾਂ ਖਿਲਾਫ ਥਾਣਾ ਸਦਰ 'ਚ ਮਾਮਲੇ ਦਰਜ ਕੀਤੇ ਗਏ ਹਨ। ਏ. ਐੱਸ. ਆਈ. ਪਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਰਬਜੀਤ ਸਿੰਘ ਉਰਫ ਸਰਬਾ ਵਾਸੀ ਜਗਰਾਓਂ ਨੂੰ ਪਿੰਡ ਰਾਮਗੜ੍ਹ ਭੁੱਲਰ ਨੇੜਿਓਂ ਇਨੋਵਾ ਕਾਰ ਸਮੇਤ ਫੜਿਆ ਗਿਆ। ਉਸ ਪਾਸੋਂ ਪੁਲਸ ਨੇ 600 ਖੁੱਲ੍ਹੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਨੇ ਇਨੋਵਾ ਦੀਆਂ ਨੰਬਰ ਪਲੇਟਾਂ ਵੀ ਬਦਲੀਆਂ ਹੋਈਆਂ ਸਨ। ਇਸ ਸਬੰਧੀ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਜਗਰਾਓਂ 'ਚ ਮਾਮਲਾ ਦਰਜ ਕਰ ਲਿਆ ਹੈ।
ਨਾਜਾਇਜ਼ ਕਾਲੋਨੀਆਂ 'ਤੇ ਚੱਲਿਆ ਗਲਾਡਾ ਦਾ ਬੁਲਡੋਜ਼ਰ
NEXT STORY