ਲੁਧਿਆਣਾ(ਤਰੁਣ)-ਦਰੇਸੀ ਇਲਾਕੇ 'ਚ ਥਾਣਾ ਡਵੀਜ਼ਨ ਨੰ. 3 ਦੇ ਇਲਾਕੇ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਮਚਾਉਣ ਵਾਲੇ ਲੁਟੇਰੇ ਨੂੰ ਜ਼ਿਲਾ ਪੁਲਸ ਨੇ ਕਾਬੂ ਕੀਤਾ ਹੈ। ਦੋਸ਼ੀ ਨੂੰ ਕਾਬੂ ਕਰਨ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ ਹੈ। ਪੁਲਸ ਨੂੰ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਮੌਕੇ ਤੋਂ 2 ਤੋਲੇ ਸੋਨੇ ਦੀ ਚੇਨ, 15 ਹਜ਼ਾਰ ਦੀ ਨਕਦੀ, 1 ਮੋਟਰਸਾਈਕਲ, 2 ਮੋਬਾਇਲ, 45 ਨਸ਼ੇ ਵਾਲੀਆਂ ਗੋਲੀਆਂ, ਇਕ ਲੇਡੀਜ਼ ਪਰਸ ਆਦਿ ਸਾਮਾਨ ਬਰਾਮਦ ਹੋਇਆ ਹੈ। ਦੋਸ਼ੀ ਦੀ ਪਛਾਣ ਸਾਹਿਲ ਸੋਨੀ ਨਿਵਾਸੀ ਜਗਤ ਨਗਰ, ਬਸਤੀ ਜੋਧੇਵਾਲ ਦੇ ਰੂਪ 'ਚ ਹੋਈ ਹੈ। ਉਕਤ ਖੁਲਾਸਾ ਪੱਤਰਕਾਰ ਸੰਮੇਲਨ ਦੌਰਾਨ ਏ. ਡੀ. ਸੀ. ਪੀ.-1 ਗੁਰਪ੍ਰੀਤ ਵਾਲੀਆ, ਏ. ਸੀ. ਪੀ. ਮਨਦੀਪ ਸਿੰਘ ਅਤੇ ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਕੀਤਾ। ਏ. ਸੀ. ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਸਾਹਿਲ ਦੀ ਉਮਰ 30 ਸਾਲ ਦੇ ਲਗਭਗ ਹੈ। ਉਹ ਕਈ ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਹੈ। ਦੋਸ਼ੀ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਫਿਲਹਾਲ ਦੋਸ਼ੀ ਨੇ 8 ਵਾਰਦਾਤਾਂ ਕਬੂਲ ਕੀਤੀਆਂ ਹਨ।
ਕਈ ਦਿਨਾਂ ਤੋਂ ਤਲਾਸ਼ ਕਰ ਰਹੀ ਸੀ ਦਰੇਸੀ ਪੁਲਸ
ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ 30 ਮਾਰਚ ਨੂੰ ਦਰੇਸੀ, ਕਿਲਾ ਮੁਹੱਲਾ ਦੇ ਨੇੜੇ ਸ਼ਰੇਆਮ ਇਕ ਔਰਤ ਦੇ ਹੱਥੋਂ ਪਰਸ ਖੋਹਿਆ ਸੀ। ਇਸ ਵਾਰਦਾਤ ਨੂੰ ਇਕ ਵਿਅਕਤੀ ਨੇ ਦੇਖ ਲਿਆ ਅਤੇ ਦੋਸ਼ੀ ਦੀ ਪਛਾਣ ਸਾਹਿਲ ਦੇ ਰੂਪ ਵਿਚ ਹੋਈ। ਇੰਨਾ ਹੀ ਨਹੀਂ ਸੀ. ਸੀ. ਟੀ. ਵੀ. ਫੁਟੇਜ ਵਿਚ ਦੋਸ਼ੀ ਦਾ ਚਿਹਰਾ ਕੈਦ ਹੋਇਆ ਹੈ, ਕਈ ਵਾਰ ਸਾਹਿਲ ਦੇ ਘਰ ਜਗਤ ਨਗਰ 'ਚ ਪੁਲਸ ਨੇ ਰੇਡ ਕੀਤੀ ਪਰ ਪੁਲਸ ਨੂੰ ਹਰ ਵਾਰ ਖਾਲੀ ਹੱਥ ਮੁੜਨਾ ਪਿਆ। ਦੋਸ਼ੀ ਹੈਰੋਇਨ ਅਤੇ ਮੈਡੀਕਲ ਨਸ਼ੇ ਦੀ ਆਦੀ ਹੈ।
ਹੱਲ ਹੋਈਆਂ ਵਾਰਦਾਤਾਂ
* 30 ਮਾਰਚ ਨੂੰ ਕਿਲਾ ਮੁਹੱਲਾ ਦੇ ਨੇੜੇ ਆਸਥਾ ਨਾਮਕ ਔਰਤ ਦੇ ਹੱਥੋਂ ਪਰਸ ਖੋਹਿਆ, ਜਿਸ ਵਿਚ 30 ਹਜ਼ਾਰ ਦੀ ਨਕਦੀ ਅਤੇ ਇਕ ਕੀਮਤੀ ਘੜੀ ਸੀ।
* 26 ਮਾਰਚ ਨੂੰ ਦਰੇਸੀ ਦੇ ਨੇੜੇ ਨਿਸ਼ਾ ਨਾਮਕ ਲੜਕੀ ਹੱਥੋਂ ਦੋਸ਼ੀ ਨੇ ਪਰਸ ਖੋਹਿਆ, ਜਿਸ ਵਿਚ 3 ਹਜ਼ਾਰ ਦੀ ਨਕਦੀ ਅਤੇ 1 ਮੋਬਾਇਲ ਸੀ।
* 18 ਮਾਰਚ ਨੂੰ ਰੇਖਾ ਭਾਟੀਆ ਨਾਮਕ ਲੜਕੀ ਪਿਤਾ ਦੇ ਨਾਲ ਹਿਮਾਚਲ ਤੋਂ ਲੁਧਿਆਣਾ ਮਾਲ ਦੀ ਖਰੀਦਦਾਰੀ ਕਰਨ ਆਈ ਸੀ। ਦੋਸ਼ੀ ਸਾਹਿਲ ਨੇ ਰੇਖਾ ਦੇ ਹੱਥੋਂ ਪਰਸ ਖੋਹਿਆ, ਜਿਸ ਵਿਚ 55 ਹਜ਼ਾਰ ਦੀ ਨਕਦੀ ਸੀ ਅਤੇ 2 ਮੋਬਾਇਲ ਸਨ।
* 12 ਮਾਰਚ ਨੂੰ ਦਰੇਸੀ ਦੇ ਨੇੜੇ ਵੰਦਨਾ ਤੋਂ ਪਰਸ ਖੋਹਿਆ, ਜਿਸ ਵਿਚ 4500 ਰੁਪਏ ਦੀ ਨਕਦੀ ਸੀ।
* 11 ਮਾਰਚ ਨੂੰ ਸ਼ਿਵਪੁਰੀ ਬਾਜ਼ਾਰ ਨੇੜੇ ਸਿਮਰਨ ਨਾਮਕ ਲੜਕੀ ਦੇ ਹੱਥੋਂ ਪਰਸ ਖੋਹਿਆ, ਜਿਸ 'ਚ 10 ਹਜ਼ਾਰ ਦੀ ਨਕਦੀ ਸੀ।
* 27 ਫਰਵਰੀ ਨੂੰ ਸ਼ਿਵਪੁਰੀ ਨੇੜੇ ਸ਼ਿਖਾ ਨਾਮਕ ਲੜਕੀ ਦੇ ਹੱਥੋਂ ਪਰਸ ਖੋਹਿਆ, ਜਿਸ ਵਿਚ 11 ਹਜ਼ਾਰ ਦੀ ਨਕਦੀ ਅਤੇ 1 ਸੋਨੇ ਦੀ ਮੁੰਦਰੀ ਸੀ।
* 27 ਮਾਰਚ ਨੂੰ ਬਾਬਾ ਵਾਜਾ ਕੋਠੀ ਚੌਕ, ਸਬਜ਼ੀ ਮੰਡੀ ਦੇ ਨੇੜੇ ਰਿਕਸ਼ੇ 'ਚ ਬੈਠੀ ਡਿੰਪਲ ਰਾਣੀ ਦੇ ਹੱਥੋਂ ਪਰਸ ਖੋਹਿਆ, ਲੁੱਟ-ਖੋਹ 'ਚ ਔਰਤ ਰਿਕਸ਼ੇ ਤੋਂ ਹੇਠਾਂ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਸੀ। ਪਰਸ ਵਿਚ 3 ਹਜ਼ਾਰ ਦੀ ਨਕਦੀ ਅਤੇ 2 ਮੋਬਾਇਲ ਸਨ।
* 16 ਫਰਵਰੀ ਨੂੰ ਬਾਬਾ ਥਾਨ ਸਿੰਘ ਚੌਕ ਨੇੜੇ ਅੰਜਨਾ ਗੁਪਤਾ ਨਾਮਕ ਔਰਤ ਦੇ ਹੱਥੋਂ ਪਰਸ ਖੋਹਿਆ, ਜਿਸ ਵਿਚ 6 ਹਜ਼ਾਰ ਦੀ ਨਕਦੀ ਅਤੇ 2 ਤੋਲੇ ਸੋਨੇ ਦੀ ਚੇਨ ਸੀ
ਧਾਗੇ ਦੀ ਖਰੀਦ 'ਚ ਕੀਤੀ 3 ਕਰੋੜ ਦੀ ਧੋਖਾਦੇਹੀ, ਕੇਸ ਦਰਜ
NEXT STORY