ਅਬੋਹਰ(ਸੁਨੀਲ)-ਬੱਲੁਆਨਾ ਵਿਧਾਇਕ ਨੱਥੂ ਰਾਮ ਦੇ ਪੀ. ਏ . ਰਾਜੂ ਪੁੱਤਰ ਬ੍ਰਿਜ ਲਾਲ ਨਾਲ ਲੁੱਟ-ਖਸੁੱਟ ਕਰਨ ਵਾਲਾ ਚੌਥਾ ਮੁਲਜ਼ਮ ਆਮਾਸ਼ੂ ਪੁੱਤਰ ਵਿਨੋਦ ਕੁਮਾਰ ਵਾਸੀ ਸਰਾਭਾ ਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਪੁੱਛ-ਗਿਛ ਲਈ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ। ਜਾਣਕਾਰੀ ਮੁਤਾਬਕ ਨਗਰ ਥਾਣਾ ਨੰਬਰ ਦੋ ਦੀ ਪੁਲਸ ਨੇ ਰਾਜੂ ਵਾਸੀ ਗ੍ਰੀਨ ਐਵੇਨਿਊ ਅਤੇ ਵਿਧਾਇਕ ਦੇ ਪੀ.ਏ. ਦੇ ਬਿਆਨਾਂ ’ਤੇ ਉਸਦੇ ਨਾਲ ਮਾਰਕੁੱਟ ਕਰਨ ਅਤੇ ਮੋਬਾਈਲ ਖੋਹਣ ਦੇ ਇਲਜ਼ਾਮ ਹੇਠ ਧਾਰਾ 382, 323 ਅਤੇ ਹੋਰ ਧਾਰਾਵਾਂ ਅਧੀਨ ਅਣਪਛਾਤੇ ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਨਗਰ ਥਾਣਾ ਨੰਬਰ ਦੋ ਦੇ ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਕਰ ਰਹੇ ਹਨ।
ਲਿਵ-ਇਨ-ਰਿਲੇਸ਼ਨ 'ਚ ਰਹਿ ਰਹੇ ਨੌਜਵਾਨ ਨੇ ਲਗਾਇਆ ਫਾਹਾ
NEXT STORY