ਨਵਾਂਸ਼ਹਿਰ, (ਮਨੋਰੰਜਨ)-ਪਿਸਤੌਲ ਦੇ ਜ਼ੋਰ ’ਤੇ ਜ਼ਿਲੇ ਵਿਚ ਦੋ ਸ਼ਰਾਬ ਦੇ ਠੇਕੇ ਲੁੱਟਣ ਵਾਲੇ ਨੌਜਵਾਨਾਂ ਨੂੰ ਅੌਡ਼ ਪੁਲਸ ਨੇ ਅੱਜ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇੇ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਤੇ ਜੇਲ ਭੇਜਣ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਸ਼ੁਕਰਵਾਰ ਰਾਤ ਨੂੰ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਪਿਸਤੌਲ ਨਾਲ ਹਵਾਈ ਫਾਇਰ ਕਰਦੇ ਹੋਏ ਪਿੰਡ ਚਾਹਲ ਖੁਰਦ ਵਿਚ ਇਕ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੋਂ 27 ਹਜ਼ਾਰ ਰੁਪਏ ਲੁੱਟ ਲਏ ਸੀ। ਮਗਰੋਂ ਪੁਲਸ ਦੋਨਾਂ ਨੂੰ ਪਿੰਡ ਚੱਕਦਾਨਾ ਵਿਚ ਵਿਸ਼ੇਸ਼ ਨਾਕਾਬੰਦੀ ਕਰ ਕੇ ਕਾਬੂ ਕਰ ਕੇ ਲੈ ਗਈ ਸੀ, ਜਦਕਿ ਤੀਸਰਾ ਸਾਥੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਜੋ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਪੁਲਸ ਨੇ ਦੋਨੋਂ ਕਥਿਤ ਮੁਲਜ਼ਮਾਂ ਹਰਪਿੰਦਰਜੀਤ ਸਿੰਘ ਉਰਫ ਰੂਪਾ ਤੇ ਮਨਜੀਤ ਸਿੰਘ ਤੋਂ 315 ਬੋਰ ਦੇ ਦੋ ਪਿਸਤੌਲ ਤੇ ਦਸ ਜ਼ਿੰਦਾ ਕਾਰਤੂਸ ਤੇ ਲੁੱਟੀ ਹੋਈ 27 ਹਜ਼ਾਰ ਰੁਪਏ ਦੀ ਨਕਦੀ ਮੌਕੇ ਤੋਂ ਬਰਾਮਦ ਕਰ ਲਈ। ਇਸ ਤੋਂ ਬਾਅਦ ਅੌਡ਼ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ। ਐੱਸ.ਐੱਚ.ਓ. ਅੌਡ਼ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਰਿਮਾਂਡ ਖਤਮ ਹੋਣ ’ਤੇ ਦੋਨਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਬੰਗਾ ਪੁਲਸ ਨੇ ਉਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲੈ ਲਿਆ। ਉਨ੍ਹਾਂ ਦੱਸਿਆ ਕਿ ਤੀਸਰਾ ਮੁਲਜ਼ਮ ਫਡ਼ਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
2500/2500 ਰੁਪਏ ’ਚ ਬਿਜਨੌਰ ਤੋਂ ਖਰੀਦ ਕੇ ਲਿਆਏ ਸੀ ਦੋ ਪਿਸਤੌਲ
ਪੁੱਛਗਿੱਛ ਦੌਰਾਨ ਦੋਨੋਂ ਮੁਲਜ਼ਮਾਂ ਨੇ ਰੂਪਾ ਤੇ ਮਨਜੀਤ ਨੇ ਖੁਲਾਸਾ ਕੀਤਾ ਕਿ ਉਹ ਯੂ.ਪੀ. ਬਿਜਨੌਰ ਤੋਂ 2500/2500 ਵਿਚ ਦੋ ਦੇਸੀ ਪਿਸਤੌਲ ਖਰੀਦ ਕਰ ਲਿਆਏ ਸੀ। ਇਨ੍ਹਾਂ ਪਿਸਤੌਲਾਂ ਦੇ ਜ਼ੋਰ ’ਤੇ ਉਨ੍ਹਾਂ ਨਵਾਂਸ਼ਹਿਰ ਤੇ ਬੰਗਾ ਵਿਚ ਸ਼ਰਾਬ ਦੇ ਦੋਨਾਂ ਠੇਕਿਅਾਂ ’ਤੇ ਲੁੱਟ ਦੀ ਵਾਰਦਾਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤੀਸਰੇ ਮੁਲਜ਼ਮ ਸਾਥੀ ਦੇ ਕੋਲ ਕੋਈ ਅਸਲਾ ਨਹੀਂ ਸੀ।
ਨਵਾਂਸ਼ਹਿਰ ਬਾਈਪਾਸ ’ਤੇ ਖਰਚੇ ਜਾਣਗੇ 298 ਕਰੋਡ਼ ਰੁਪਏ; ਟਰੈਫ਼ਿਕ ਦੀ ਸਮੱਸਿਆ ਹੋਵੇਗੀ ਹੱਲ
NEXT STORY